ਜਾਤੀ ਵਿਤਕਰੇ ਸੰਬੰਧੀ ਆਦੇਸ਼Print

ਨਸਲੀ ਭੇਦ ਭਾਵ ਆਦੇਸ਼

ਨਸਲੀ ਭੇਦ ਭਾਵ ਕੀ ਹੈ?

ਕਿਸੇ ਦੀ ਜਾਤ ਦੇ ਅਧਾਰ ਤੇ ਉਸ ਠੀਕ ਵਿਹਾਰ ਨਾ ਕਰਨਾ ਨਸਲੀ ਭੇਦ ਭਾਵ ਕਹਾਉਂਦਾ ਹੈ। ਕਿਸੇ ਵੀ ਤਰਾਂ ਦਾ ਭੇਦ ਭਾਵ ਵਾਲਾ ਰਵੱਈਆ ਜੋ ਕਿਸੇ ਵਿਅਕਤੀ ਦੀ ਨਸਲ ਦੇ ਅਧਾਰ ਤੇ ਉਸ ਨਾਲ ਹੋਸ਼ ਜਾਂ ਬੇਹੋਸ਼ੀ ਦੀ ਹਾਲਤ ਵਿਚ ਕੀਤਾ ਜਾਂਦਾ ਹੈ ,ਨਸਲੀ ਭੇਦ ਭਾਵ ਕਹਾਉਂਦਾ ਹੈ। ਨਸਲੀ ਭੇਦ ਭਾਵ ਦੋ ਤਰੀਕਿਆਂ ਦਾ ਹੁੰਦਾ ਹੈ।ਪ੍ਰਤੱਖ ਅਤੇ ਅਪ੍ਰਤੱਖ ਭੇਦ ਭਾਵ।

 

ਨਸਲੀ ਭੇਦ ਭਾਵ ਆਦੇਸ਼:

ਨਸਲੀ ਭੇਦ ਭਾਵ ਦੇ ਖਿਲਾਫ ਆਦੇਸ਼ ਨਸਲੀ ਭੇਦ ਭਾਵ ਆਦੇਸ਼ (RDO), ਹਾਂਗ ਕਾਂਗ ਵਿਚ 10 ਜੁਲਾਈ 2009ਨੂੰ ਪੂਰੀ ਤਰਾਂ ਲਾਗੂ ਕੀਤਾ ਗਿਆ। ਇਹ ਹਾਂਗ ਕਾਂਗ ਵਿਚ ਹੋ ਰਹੇ ਨਸਲੀ ਭੇਦ ਭਾਵ ਦੇ ਖਿਲਾਫ ਬਹੁਤ ਵੱਡੀ ਕੋਸ਼ਿਸ਼ ਸੀ। ਰੋਜ਼ਗਾਰ ਦੇ ਅਭਿਆਸ  ਲਈ ਨਿਯਮਾਂਵਲੀ

EOC ਦੁਆਰਾ ਪ੍ਰਕਾਸ਼ਿਤ, ਨਸਲੀ ਭੇਦ ਭਾਵ ਆਦੇਸ਼ (RDO) ਵਿੱਚ, ਮਾਲਕ ਅਤੇ ਕਰਮਚਾਰੀ ਦੋਹਾਂ ਲਈ ਕੁਝ ਸਿਫਾਰਸ਼ਾਂ ਅਤੇ ਹਦਾਇਤਾਂ ਦੱਸੀਆਂ ਗਈਆਂ ਹਨ ਕਿ ਕਿਵੇਂ ਉਹਨਾਂ ਨੇ ਨਸਲੀ ਭੇਦ ਭਾਵ ਆਦੇਸ਼ ਦੇ ਨਿਯਮਾਂ ਅਤੇ ਧਾਰਨਾਵਾਂ ਨੂੰ ਰੋਜ਼ਗਾਰ ਦੇ ਖੇਤਰ ਵਿਚ ਲਾਗੂ ਕਰਨਾ ਹੈ।

 

ਕੋਈ ਵੀ ਮਾਲਕ ਜਾਂ ਕਰਮਚਾਰੀ ਜਿਹੜਾ ਕਿ ਨਸਲੀ ਭੇਦ ਭਾਵ,ਅੱਤਿਆਚਾਰ ਅਤੇ ਜੁਲਮ ਦੇ ਸ਼ਿਕਾਰ ਹੈ , ਬਰਾਬਰ ਦੇ ਮੌਕਿਆਂ ਵਾਸਤੇ ਕਮਿਸ਼ਨ (EOC) ਕੋਲ ਸ਼ਿਕਾਇਤ ਦਰਜ਼ ਕਰ ਸਕਦਾ ਹੈ, ਜਿਸਦੇ ਕੋਲ ਕਿਸੇ ਵੀ ਮਾਮਲੇ ਵਿੱਚ ਸਮਝੌਤੇ ਵਾਸਤੇ ਵਾਸਤੇ ਜਾਂਚ ਪੜਤਾਲ ਕਰਵਾਉਣ ਦੀ ਤਾਕਤ ਹੈ ।ਇਸ ਤੋਂ ਇਲਾਵਾ ਉਹ ਜਿਲਾ ਅਦਾਲਤ ਵਿਚ ਵੀ ਸ਼ਿਕਾਇਤ ਕਰ ਸਕਦਾ ਹੈ। ਅਦਾਲਤ ਕੋਲ ਇਹ ਸ਼ਕਤੀ ਹੈ ਕਿ ਉਹ ਕਿਸੇ ਵੀ ਵਿਅਕਤੀ ਵਲੋਂ ਨਸਲੀ ਭੇਦ ਭਾਵ ਆਦੇਸ਼ ਦੇ ਖਿਲਾਫ ਕੀਤੇ ਗਏ ਇਕਰਾਰਨਾਮੇ ਨੂੰ ਗਲਤ ਕਰਾਰ ਦੇ ਸਕਦੀ ਹੈ, ਇਸ ਵਿਅਕਤੀ ਨੂੰ ਰੋਜ਼ਗਾਰ ਦੇਣ, ਮੁੜ ਰੋਜ਼ਗਾਰ ਦੇਣ ਜਾਂ ਤਰੱਕੀ ਦੇਣ , ਨੁਕਸਾਨ ਭਰਨ ,ਸਜਾ ਦੇਣ ਅਤੇ ਨਤੀਜੇ ਵਜੋਂ ਮੁਆਵਜਾ ਭਰਨ ਦਾ ਹੁਕਮ ਦੇ ਸਕਦੀ ਹੈ । ਜੇਕਰ ਤੁਸੀਂ ਨਸਲੀ ਭੇਦ ਭਾਵ ਬਾਰੇ ਹੋਰ ਜਾਣਕਾਰੀ ਲੈਣ ਵਿਚ ਰੁਚੀ ਰੱਖਦੇ ਹੋ ਤਾਂ ਕ੍ਰਿਪਾ ਕਰਕੇ ਇੰਨਟਰਨੈੱਟ ਦੀ ਵੈਬਸਾਈਟ http://www.eoc.org.hk  ਤੇ ਜਾਉ।