(English) About CHEERPrint

ਜਾਣ-ਪਹਿਚਾਣ

ਘੱਟ ਗਿਣਤੀ ਲੋਕਾਂ ਦੀ ਏਕਤਾ ਅਤੇ ਤਰੱਕੀ ਲਈ ਕੇਂਦਰ CHEER, ਹਾਂਗ ਕਾਂਗ ਸਪੈਸ਼ਲ ਐਡਮਨਿਸਟ੍ਰੇਟਿਵ ਰਿਜ਼ਨ ਦੇ ਹੋਮ ਅਫੇਅਰਸ ਵਿਭਾਗ ਵੱਲੋਂ ਮਾਲੀ ਸਹਾਇਤਾ ਲੈਣ ਵਾਲੇ ਹਾਂਗ ਕਾਂਗ ਵਿਚ ਘੱਟ ਗਿਣਤੀ ਲੋਕਾਂ ਲਈ ਬਣੇ ਸੈਂਟਰਾਂ ਵਿਚੋਂ ਇਕ ਹੈ।ਸੇਵਾ ਦਾ ਦਾਇਰਾ ਸਪੱਸ਼ਟ ਅਨੁਵਾਦ ਸੇਵਾ ਤੋਂ ਬਹੁ ਭੁਜਾਈ ਪ੍ਰੋਗਰਾਮਾਂ ਤੱਕ ਮੁਕੱਰਰ ਹੈ। CHEER ਦਾ ਉਦੇਸ਼ ਘੱਟ ਗਿਣਤੀ  ਲੋਕਾਂ ਨੂੰ ਸਮਾਜ ਵਿਚ ਖੁਸ਼ੀ ਅਤੇ ਤਰੱਕੀ ਭਰੀ ਜਿੰਦਗੀ ਦੇਣਾ ਹੈ।

ਸੇਵਾ ਦਾ ਮੁੱਖ ਨਿਸ਼ਾਨਾ

ਹਾਂਗ ਕਾਂਗ ਵਿਚ ਰਹਿੰਦੇ ਸਾਰੇ ਘੱਟ ਗਿਣਤੀ ਲੋਕ।

ਉਦੇਸ਼

ਘੱਟ ਗਿਣਤੀ ਲੋਕਾਂ ਨੁੰ ਸਰਕਾਰ ਦੁਆਰਾ ਦਿੱਤੀਆ ਜਾ ਰਹੀਆਂ ਜਰੂਰੀ  ਸੇਵਾਵਾਂ ਅਤੇ ਸਾਧਨਾ ਤੋਂ ਜਾਣੂ ਕਰਾਉਣ ਅਤੇ ਵਰਤੋਂ ਕਰਨ ਵਿਚ ਮਦਦ ਕਰਨੀ।

ਘੱਟ ਗਿਣਤੀ ਲੋਕਾਂ ਨੂੰ ਚੀਨੀ ਅਤੇ ਅੰਗਰੇਜੀ ਵਿਚ ਮਹਾਰਤ ਦੇਣੀ।

ਘੱਟ ਗਿਣਤੀ ਲੋਕਾਂ ਦੀ ਹਾਂਗ ਕਾਂਗ ਵਿੱਚ ਪੇਸ਼ ਆਉਣ ਵਾਲੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਅਤੇ ਸਮਝੌਤਾ ਕਰਨ ਦੀ ਤਾਕਤ ਨੂੰ ਵਧਾਉਣਾ।

ਸੇਵਾਵਾਂ

ਘੱਟ ਗਿਣਤੀ ਲੋਕਾਂ ਦੀ ਏਕੀਕਰਣ ਵਿਚ ਮਦਦ ਕਰਨ ਲਈ ਹੇਠ ਲਿਖਿਆਂ ਬਹੁਤ ਸਾਰੀਆਂ ਸੇਵਾਵਾਂ ਦਿੰਦਾ ਹੈ :

1. ਵਿਆਖਿਆ ਅਤੇ ਅਨੁਵਾਦ ਸੇਵਾ

2. ਚੀਨੀ ਅਤੇ ਅੰਗਰੇਜੀ ਕੋਰਸ

3. ਏਕੀਕਰਣ ਪ੍ਰੋਗਰਾਮ ਜਿਵੇਂ ਕੰਪਿਊਟਰ ਕੋਰਸ ,ਸਮਾਜ ਵਿਚ ਫੇਰੀ ,ਆਦਿ

4. ਮਸ਼ਵਰਾ ਅਤੇ ਮਾਰਗ ਦਰਸ਼ਕ ਸੇਵਾ

ਟਿੱਪਣੀ:

– ਸਾਡੀਆਂ ਸੇਵਾਵਾਂ ਸਾਰੇ ਘੱਟ ਗਿਣਤੀ ਲੋਕਾਂ ਲਈ ਮੁੱਫਤ ਹਨ।

– OIS ਅਤੇ TS  ਦੀ ਸੇਵਾ ਕੇਵਲ ਸਰਕਾਰੀ ਸੇਵਾ ਸੰਗਠਨਾਂ ਦੀ ਬੇਨਤੀ ਹੀ ਦਿਤੀ ਜਾਂਦੀ ਹੈ ਅਤੇ ਇਸ ਦੀ ਫੀਸ ਲੱਗਦੀ ਹੈ।