(English) Sharing from people who had used CHEER’s Interpretation and Translation ServicesPrint

ਮਿਸ. ਡੇਜ਼ੀ ਫਨ
ਸਮਾਜ ਸੇਵਕ
ਪੋ ਲੇਨ ਕੁਕ, ਲਾਓ ਚੈਨ ਸਿਊ ਪੋ ਏਕੀਕ੍ਰਿਤ ਪਰਿਵਾਰ ਅਤੇ ਬੱਚਿਆਂ ਲਈ ਸੇਵਾ ਕੇਂਦਰ

ਮੈਂ ਆਪਣੇ ਮਾਮਲੇ ਲਈ CHEER ਦੀ ਵਿਆਖਿਆ ਸੇਵਾ ਦੀ ਵਰਤੋਂ ਕਰ ਚੁੱਕੀ ਹਾਂ । ਭਾਂਵੇ ਕਿ ਮੇਰੇ ਮੁਵੱਕਿਲ ਨੂੰ ਥੋੜ੍ਹੀ ਬਹੁਤ ਕੈਨਟੋਨੀਸ ਆਉਂਦੀ ਹੋਵੇ , ਫਿਰ ਵੀ ਵਿਆਖਿਆ ਦੀ ਜ਼ਰੂਰਤ ਹੈ,ਜੋ ਕਿ ਇਹ ਮਦਦ ਕਰਦੀ ਹੈ ਕਿ ਜਦੋਂ ਅਸੀ ਭਾਸ਼ਾ ਦਾ ਪ੍ਰਯੋਗ ਕਰ ਰਹੇ ਹਾਂ ਉਸਨੂੰ ਮੇਰੀ ਗੱਲਬਾਤ ਪੂਰੀ ਤਰਾਂ ਨਾਲ ਸੱਮਝ ਆ ਗਈ ਹੋਵੇ। ਵਿਆਖਿਆ ਸੇਵਾ ਨੇ ਮੈਨੂੰ ਠੀਕ ਅਤੇ ਸਪੱਸ਼ਟ ਤਰੀਕੇ ਨਾਲ ਆਪਣੇ ਮੁਵੱਕਿਲ ਨੂੰ ਸਮਾਜ ਕਲਿਆਣ ਨੀਤੀ ਦੀ ਵਿਆਖਿਆ ਕਰਨ ਦੇ ਸਮਰੱਥਾਵਾਨ ਬਣਾਇਆ। ਮੈਂ CHEER ਦੇ ਦੁਆਰੇ ਪ੍ਰਦਾਨ ਕੀਤੀ ਗਈ ਵਿਆਖਿਆ ਸੇਵਾ ਦੀ ਸ਼ੁਲਾਘਾ ਕਰਦੀ ਹਾਂ ਜਿਸ ਵਿੱਚ ਦੋਭਾਸ਼ੀਆ ਪੇਸ਼ੇਵਰ ਅਤੇ ਜ਼ਿੰਮੇਦਾਰ ਸੀ।

ਮਿਸ. ਥਾਪਾ ਧਾਨ ਕੁਮਾਰੀ
ਨੇਪਾਲੀ ਸੇਵਾ ਉਪਯੋਗੀ

ਮੈਂ CHEER ਦੀ ਵਿਆਖਿਆ ਸੇਵਾ ਕੇਵਲ ਪਿਛਲੇ ਸਾਲ ਹੀ ਵਰਤਣੀ ਸ਼ੁਰੂ ਕੀਤੀ ਅਤੇ ਜਦੋਂ ਵੀ ਲੋੜ ਪੈਂਦੀ ਹੈ ਮੈਂ ਇਹ ਸੇਵਾ ਵਰਤਦੀ ਹਾਂ । ਮੈਂ ਬਜ਼ੁਰਗ ਹਾਂ ਅਤੇ ਮੈਨੂੰ ਅੰਗਰੇਜ਼ੀ ਜਾਂ ਕੈਂਟੋਨੀਜ਼ ਬੋਲਣੀ ਨਹੀਂ ਆਉਂਦੀ, ਇਸ ਲਈ ਮੇਰੇ ਅਤੇ ਮੇਰੇ ਪਰਿਵਾਰ ਨੂੰ ਸਮਾਜ ਵਿੱਚ ਸੇਵਾਵਾਂ ਲੈਣ ਵਿੱਚ ਬਹੁਤ ਮੁਸ਼ਕਿਲ ਹੁੰਦੀ ਹੈ , ਮੇਰੇ ਇਹ ਸੇਵਾ ਲੈਣ ਦਾ ਇੱਕ ਕਾਰਨ ਭਾਸ਼ਾ ਰੁਕਾਵਟ ਹੈ , ਜਦੋਂ ਤੋਂ ਮੈਂ ਇਹ ਸੇਵਾ ਲੈਣੀ ਸ਼ੁਰੂ ਕੀਤੀ ਹੈ ਮੈਨੂੰ ਬਹੁਤ ਸਾਰੀਆਂ ਲਾਭਦਾਇਕ ਗੱਲਾਂ ਦਾ ਪਤਾ ਲੱਗਾ ਹੈ ਜੋ ਕਿ ਸਮਾਜ ਦੇ ਜਰੁਰਤਮੰਦ ਲੋਕਾਂ ਨੂੰ ਦਿੱਤੀਆਂ ਜਾਂਦੀਆਂ ਹਨ , ਉਦਾਹਰਣ ਦੇ ਤੌਰ ਤੇ ਮੈਨੂੰ ਘਰ ਨਿਤੀ ਦੇ ਬਾਰੇ ਵਿੱਚ ਜ਼ਿਆਦਾ ਗਿਆਨ ਨਹੀ ਸੀ ਅਤੇ ਮੈਨੂੰ ਨਹੀ ਪਤਾ ਸੀ ਕਿ ਸਰਕਾਰੀ ਘਰ ਲਈ ਦਰਖ਼ਾਸਤ ਦਿੰਦੇ ਸਮੇਂ ਕਿਹੜੀਆਂ ਸ਼ਰਤਾਂ ਨੂੰ ਪੂਰਾ ਕਰਨਾ ਪਵੇਗਾ ।

CHEER ਦੀ ਵਿਆਖਿਆ ਸੇਵਾ ਵਰਤਣ ਤੋਂ ਬਾਅਦ, ਮੈਨੂੰ ਜ਼ਿਆਦਾ ਸਕੂਨ ਮਹਿਸੂਸ ਹੋਇਆ ਹੈ, ਮੈਨੂੰ ਲੱਗਦਾ ਕਿ ਜੇਕਰ ਅਜਿਹੀ ਸੇਵਾ ਨਾ ਹੋਵੇ ਤਾਂ, ਘੱਟ ਗਿਣਤੀ ਲੋਕ ਜੋ ਅੰਗਰੇਜ਼ੀ ਜਾਂ ਚਾਇਨੀਜ਼ ਨਹੀਂ ਬੋਲਦੇ ਉਨ੍ਹਾਂ ਲਈ ਬਹੁਤ ਮੁਸ਼ਕਿਲ ਹੁੰਦੀ, ਅਤੇ ਭਾਸ਼ਾ ਰੁਕਾਵਟ ਦੇ ਕਾਰਨ ਸਮਾਜ ਵਿੱਚ ਬਹੁਤ ਸਾਰੀ ਸਮੱਸਿਆਵਾਂ ਹੁੰਦੀਆਂ। ਹੁਣ ਘੱਟੋ-ਘੱਟ ਸਾਨੂੰ ਇਹ ਪਤਾ ਹੈ ਕਿ ਸਾਨੂੰ ਕੀ ਮਿਲ ਸਕਦਾ ਹੈ ।

Leave a Reply