(English) Differences between Telephone Interpretation and Face-to-face InterpretationPrint

ਟੈਲੀਫ਼ੋਨ ਵਿਆਖਿਆ TELIS

ਬਨਾਮ

ਟੈਲੀਫ਼ੋਨ ਵਿਆਖਿਆ EIS
1368571083_Facebook_like_thumb ਕੇਵਲ ਉਨ੍ਹਾਂ ਮਸਲਿਆਂ ਲਈ ਜਿੰਨ੍ਹਾਂ ਵਿੱਚ ਸੰਖੇਪ ਅਤੇ ਸਧਾਰਣ ਗੱਲਬਾਤ ਸ਼ਾਮਿਲ ਹੋਵੇ

ਉਦਾਹਰਣ : ਕੋਈ ਵਿਅਕਤੀ ਆਮ ਪੁੱਛ-ਗਿਛ ਕਰਨਾ ਚਾਹੁੰਦਾ ਹੈ ਜੋ ਕਿ ਦੋਭਾਸ਼ੀਏ ਦੀ ਮੌਜ਼ੂਦਗੀ ਤੋਂ ਬਿਨਾਂ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ।

1368571083_Facebook_like_thumbਉਨ੍ਹਾਂ ਮਸਲਿਆਂ ਲਈ ਜੋ ਕਿ ਉਚੇਚੇ ਹਨ ਅਤੇ ਦੋਭਾਸ਼ੀਏ ਦੀ ਮੌਜੂਦਗੀ ਸੰਭਵ ਨਾ ਹੋ ਸਕੇ

ਉਦਾਹਰਣ:. ਕੋਈ ਵਿਅਕਤੀ ਅਚਾਨਕ ਸੇਵਾ ਪ੍ਰਦਾਤਾ ਦੇ ਦਫ਼ਤਰ ਵਿੱਚ ਜਾਂਦਾ ਹੈ ਅਤੇ ਉਸਨੂੰ ਆਮ ਪੁੱਛ-ਗਿਛ ਕਰਨ ਦੀ ਜ਼ਰੂਰਤ ਹੈ ।

1368571083_Facebook_like_thumb ਸੰਵੇਦਨਸ਼ੀਲ ਵਿਚਾਰ ਵਟਾਂਦਰੇ ਲਈ ਕੁੱਝ ਲੋਕ ਤੀਸਰੇ ਵਿਅਕਤੀ ( ਜਿਵੇਂ ਕਿ ਦੋਭਾਸ਼ੀਏ) ਦੀ ਹਾਜ਼ਰੀ ਉੱਥੇ ਨਹੀਂ ਚਾਹੁੰਦੇ।

ਉਦਾਹਰਣ : ਕੋਈ ਵਿਅਕਤੀ ਪਰਿਵਾਰਿਕ ਸਮਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ, ਕਿਸੇ ਵੇਲੇ ਦੋਭਾਸ਼ੀਏ ਦੀ ਮੌਜ਼ੂਦਗੀ ਵਿੱਚ ਆਪਣੀ ਕਹਾਣੀ ਬਿਆਨ ਕਰਨ ਵਿੱਚ ਉਹ ਸਕੂਨ ਮਹਿਸੂਸ ਨਹੀਂ ਕਰਦਾ।

1368571083_Facebook_like_thumb For cases when manpower is not available for face-to-face interpretation.

1368571083_Facebook_like_thumb ਉਨ੍ਹਾਂ ਮਸਲਿਆਂ ਲਈ ਜਦੋਂ ਰੂ-ਬ-ਰੂਹ ਵਿਆਖਿਆ ਲਈ ਮੈਨਪਾਵਰ ਦੀ ਕਮੀ ਹੋਵੇ।

careful ਇਕ ਹਲਕੀ ਚੇਤਾਵਨੀ:

ਜਦੋਂ ਮੋਬਾਇਲ ਫੋਨ ਦੀ ਵਰਤੋਂ ਕੀਤੀ ਜਾਂਦੀ ਹੈ , ਅਸਥਿਰ ਨੈੱਟਵਰਕ ਲਾਈਨ ਤੋਡ਼ ਦੇਣ ਅਤੇ ਅਸਪੱਸ਼ਟ ਗੱਲਬਾਤ ਦਾ ਕਾਰਨ ਹੋ ਸਕਦਾ ਹੈ ; ਜਦੋਂ ਸਪੀਕਰ ਦੀ ਵਰਤੋਂ ਕੀਤੀ ਜਾਂਦੀ ਹੈ ,ਤਾਂ ਪਿਛਲੇ ਪਾਸਿਓ ਗੂੰਜ ਅਤੇ ਸ਼ੋਰ ਅਸਪੱਸ਼ਟ ਗੱਲਬਾਤ ਦਾ ਕਾਰਨ ਬਣ ਸਕਦੇ ਹਨ ।

ਸੰਕੇਤ : ਘਰ ਵਾਲੇ ਫੂਨ ਅਤੇ ਸ਼ਾਂਤ ਜਗ੍ਹਾ ਦੀ ਸਲਾਹ ਦਿੱਤੀ ਜਾਂਦੀ ਹੈ।

1368571083_Facebook_like_thumb ਉਨ੍ਹਾਂ ਮਸਲਿਆਂ ਲਈ ਜਿੱਥੇ ਜੇਕਰ ਦੋਭਾਸ਼ੀਏ ਦੀ ਸਰੀਰਕ ਮਜੂਦਗੀ ਦੇ ਬਿਨਾਂ ਵਿਆਖਿਆ ਨਹੀਂ ਕੀਤੀ ਜਾ ਸਕਦੀ ਹੈ ।

ਉਦਾਹਰਣ : ਇੱਕ ਗਰਭਵਤੀ ਔਰਤ ਜਿਸਨੂੰ ਅਲਟਰਾਸੋਨਿਕ ਸਰੀਰਕ ਜਾਂਚ ਦੀ ਲੋੜ ਹੈ ਅਤੇ ਦੋਭਾਸ਼ੀਆ ਅਲਟਰਾਸੋਨਿਕ ਚਿੱਤਰ ਦੇ ਨਾਲ ਵਿਆਖਿਆ ਕਰੇਗਾ ।

1368571083_Facebook_like_thumb ਉਨ੍ਹਾਂ ਮਸਲਿਆਂ ਲਈ ਜਿੱਥੇ ਵਿਅਕਤੀ ਨੂੰ ਪੜ੍ਹਨ ਅਤੇ ਪੇਚੀਦਾ ਜਾਂ ਲੰਮੀ ਪਰਕ੍ਰਿਆ ਵਿਚੋਂ ਗੁਜਰਨ ਦੀ ਲੋੜ ਪੈਂਦੀ ਹੈ ।

ਉਦਾਹਰਣ : ਇੱਕ ਵਿਅਕਤੀ ਨੂੰ ਸੇਵਾ ਪ੍ਰਦਾਤਾ ਦੇ ਨਾਲ ਇੰਟਰਵਿਊ ਕਰਨ ਦੀ ਲੋਡ਼ ਹੈ ਜਿਸ ਵਿੱਚ ਉਹ ਦੋਭਾਸ਼ੀਏ ਦੀ ਮਦਦ ਤੋਂ ਬਿਨਾਂ ਦਸਤਾਵੇਜ਼ ਪੜ੍ਹਨ ਦੇ ਯੋਗ ਨਹੀਂ ਹੈ।.

1368571083_Facebook_like_thumb ਉਨ੍ਹਾਂ ਮਸਲਿਆਂ ਲਈ ਜਿੱਥੇ ਵਿਅਕਤੀ ਦੋਭਾਸ਼ੀਏ ਦੇ ਮੌਜ਼ੂਦਗੀ ਵਿੱਚ ਆਪਣੇ ਆਪ ਨੂੰ ਜ਼ਿਆਦਾ ਸੁਰੱਖਿਅਤ ਮਹਿਸੂਸ ਕਰਦਾ ਹੈ।

careful ਇਕ ਹਲਕੀ ਚੇਤਾਵਨੀ:

ਰੂ-ਬ-ਰੂਹ ਵਿਆਖਿਆ ਸੇਵਾ ਵਿਆਖਿਆ ਦੀਆਂ ਤੁਰੰਤ ਜਰੂਰਤਾਂ ਨੂੰ ਧਿਆਨ ਵਿੱਚ ਨਹੀਂ ਰੱਖ ਸਕਦੀ ਹੈ ਕਿਉਂਕਿ ਇਹ ਦੋਭਾਸ਼ੀਏ ਦੀ ਉਪਲੱਬਧਤਾ ਤੇ ਨਿਰਭਰ ਕਰਦੀ ਹੈ ।

ਦੋਭਾਸ਼ੀਏ ਦੇ ਪਹੁੰਚਣ ਵਿੱਚ ਸਮਾਂ ਲੱਗ ਸਕਦਾ ਹੈ ਅਤੇ ਮੈਨਪਾਵਰ ਦੀ ਕਮੀ ਹੋਣ ਕਾਰਨ ਉਚੇਚੇ ਮਸਲਿਆਂ ਦੀ ਸੇਵਾ ਵਿੱਚ ਸੰਭਾਵਿਤ ਦੇਰੀ ਹੋ ਸਕਦੀ ਹੈ।

ਸੰਕੇਤ: ਉਚੇਚੇ ਮਸਲਿਆਂ ਲਈ ਫੋਨ ਉੱਤੇ ਵਿਆਖਿਆ ਸੇਵਾ ਦਾ ਸੁਝਾਅ ਦਿੱਤਾ ਜਾਂਦਾ ਹੈ (ਜੇਕਰ ਲੋਡ਼ ਹੈ), ਤਾਂਕਿ ਤੁਰੰਤ ਵਿਆਖਿਆ ਦਿੱਤੀ ਜਾ ਸਕਦੀ ਹੈ ।