ਤਾਜ਼ੀਆਂ ਖ਼ਬਰਾਂ

ਹਾਊਸਿੰਗ ਡਿਪਾਰਟਮੈਂਟ ਅਤੇ ਸੋਸ਼ਲ ਵੈਲਫੇਅਰ ਡਿਪਾਰਟਮੈਂਟ ਨਾਲ ਨਵਾਂ ਸਹਿਯੋਗ

CHEER ਦੀਆਂ ਵਿਆਖਿਆ ਸੇਵਾਵਾਂ ਦੀ ਵਰਤੋਂ ਦੀ ਜਾਣਕਾਰੀ ਦੇਣ ਲਈ ਬਹੁ-ਭਾਸ਼ਾਈ ਵੀਸੀਡੀ

CHEER ਦੀਆਂ ਵਿਆਖਿਆ ਸੇਵਾਵਾਂ ਦੀ ਵਰਤੋਂ ਦੀ ਜਾਣਕਾਰੀ ਦੇਣ ਲਈ ਬਹੁ-ਭਾਸ਼ਾਈ ਵੀਸੀਡੀ

ਦੋ ਵੀਸੀਡੀਆਂ ਜੋ ਕਿ ਬਹਾਸ਼ਾ ਇੰਡੋਨੇਸ਼ਿਆ, ਹਿੰਦੀ, ਨੇਪਾਲੀ, ਪੰਜਾਬੀ, ਤੈਗਾਲੋਗ, ਥਾਈ ਅਤੇ ਉਰਦੂ ਭਾਸ਼ਾਵਾਂ ਵਿੱਚ ਰਿਕਾਰਡ ਹਨ , ਘੱਟ ਗਿਣਤੀ ਲੋਕਾਂ (EM) ਦੀ ਮਦਦ ਕਰਨ ਲਈ CHEER ਨੇ ਆਪਣੇ  ਸਮੱਰਪਣ ਦੇ ਤੌਰ ਤੇ ਪੇਸ਼  ਕੀਤੀਆਂ ਹਨ ਤਾਂ ਉਹ ਜਾਣ ਸਕਣ ਕਿ CHEER ਦੀ ਵਿਆਖਿਆ ਅਤੇ ਅਨੁਵਾਦ ਸੇਵਾ ਵਿਸ਼ੇਸ਼ ਰੂਪ ਵਿਚ ਫੋਨ ਰਾਂਹੀ ਵਿਆਖਿਆ ਸੇਵਾ(TELIS) ਦੀ ਵਰਤੋਂ ਕਿਵੇਂ ਕਰਨੀ ਹੈ।

ਵੱਖੋ ਵੱਖ ਵਿਆਖਿਆ ਸੇਵਾਵਾਂ ਦੀ ਵਿਸ਼ੇਸ਼ਤਾ ਨੂੰ ਪੇਸ਼ ਕਰਦੇ ਤਿੰਨ ਏਪਿਸੋਡ CHEER ਵੱਲੋਂ ਵੀ ਸੀ ਡੀਆਂ ਵਿਚ ਰਿਕਾਰਡ ਕੀਤੇ ਗਏ ਹਨ:

1. TELIS.ਇਹ ਹਾਂਗ ਕਾਂਗ ਵਿੱਚ ਦਿੱਤੀ ਜਾਣ ਵਾਲੀ ਸਭ ਤੋਂ ਅਸਾਨ ਦੁਭਾਸ਼ਿਆ ਸੇਵਾ ਹੈ ਅਤੇ ਇਹ ਬਿਲਕੁੱਲ ਮੁਫਤ ਹੈ। ਇਹ ਵਰਤਣ ਵਿਚ ਬਹੁਤ ਸੌਖੀ ਹੈ, ਕੇਵਲ ਦੁਭਾਸ਼ਾ ਦੇ ਹੌਟਲਾਈਨ ਨੰਬਰ ਮਿਲਾਉ ਅਤੇ ਇਕ ਵਾਰ ਸੰਪਰਕ ਹੋਣ ਤੇ ਸਾਡੇ ਦੁਭਾਸ਼ੀਏ ਤੁਹਾਡੀ ਸੇਵਾ ਲਈ ਇਥੇ ਮੌਜੂਦ ਹਨ। ਇਹ ਸੇਵਾ ਕੇਵਲ ਸਮਾਂ ਹੀ ਨਹੀਂ ਬਚਾਉਂਦੀ ਸਗੋਂ ਆਉਣ ਜਾਣ ਦੇ ਕਿਰਾਏ ਦਾ ਖਰਚ ਵੀ ਬਚਾਉਂਦੀ ਹੈ।

2. ਰੂ-ਬ-ਰੂ ਦੁਭਾਸ਼ਿਆ ਸੇਵਾ(EIS). ਜੋ ਸੇਵਾ ਵਰਤਣ ਵਾਲੇ ਅਤੇ ਸੇਵਾ ਪ੍ਰਦਾਨ ਕਰਨ ਵਾਲੇ ਵਿਚਕਾਰ CHEER ਦੇ ਦੋਭਾਸ਼ੀਏ ਦੀ ਮੌਜੂਦਗੀ ਵਿੱਚ  ਰੂ-ਬ-ਰੂ ਹੋ ਕੇ ਗੱਲਬਾਤ ਦੀ ਸੇਵਾ ਹੈ ਅਤੇ;

3. ਜੁਬਾਨੀ ਦੁਭਾਸ਼ਿਆ ਸੇਵਾ (OSIS). ਇਹ ਸੇਵਾ ਉਨ੍ਹਾਂ ਦੀ ਵਰਤੋਂ ਲਈ ਹੈ ਜਿਨ੍ਹਾਂ  ਨੂੰ ਅੰਗਰੇਜ਼ੀ ਵਿੱਚ ਲਿਖੇ ਪੱਤਰ ਪ੍ਰਾਪਤ ਹੋਏ ਹਨ ਅਤੇ ਉਹ ਖੁਦ ਸੱਮਝ ਨਹੀਂ ਸਕਦੇ । ਉਹ ਵਿਅਕਤੀ  CHEER ਦੇ ਡਰਾੱਪ ਇਨ ਸੈਂਟਰ ਵਿਚ  ਇਸ  ਦੇ ਦਫਤਰੀ ਸਮੇਂ ਦੌਰਾਨ ਆ ਸਕਦਾ ਹੈ ਦੋਭਾਸ਼ੀਆ ਉਸ ਦੀ ਭਾਸ਼ਾ ਵਿਚ ਦਸਤਾਵੇਜ ਦਾ ਸਾਰ ਜੁਬਾਨੀ ਪਡ਼ ਸੁਣਾ ਸਕਦਾ ਹੈ।
 

ਆਸ ਕਰਦੇ ਹਾਂ ਕਿ ਘੱਟ ਗਿਣਤੀ ਲੋਕ ਸਾਡੀਆਂ ਦੁਭਾਸ਼ਿਆ ਸੇਵਾਵਾਂ ਤੋਂ ਲਾਭ ਉਠਾਉਣਗੇ ਅਤੇ ਹੋਰ ਸਾਰਵਜਨਿਕ ਸੇਵਾਵਾਂ ਜਿਵੇਂ ਸਾਮਾਜ ਭਲਾਈ, ਹਾਉਸਿੰਗ ਅਤੇ ਰੁਜਗਾਰ ਆਦਿ ਤੱਕ ਅਸਾਨੀ ਨਾਲ ਪਹੁੰਚ ਕਰਗੇ। ਇਸ ਲਈ ਇਹ ਵੀ ਸੀਡੀ ਹਾਂਗ ਕਾਂਗ ਵਿੱਚ ਰਹਿਣ ਵਾਲੀ ਸਾਰੇ ਘੱਟ ਗਿਣਤੀ ਲੋਕਾਂ  ਲਈ ਅਤੇ ਉਹਨਾਂ ਨੂੰ ਸੇਵਾ ਦੇਣ ਵਾਲਿਆਂ ਦੀ ਭਲਾਈ ਲਈ  ਤਿਆਰ ਕੀਤੀ ਗਈ ਹੈ।

 ਵੀ ਸੀ ਡੀਆਂ ਦੀਆਂ ਕਾਪੀਆਂ CHEER ਵੱਲੋਂ ਉਪਲੱਬਧ ਹਨ। ਕਾਪੀ ਪ੍ਰਾਪਤ ਕਰਨ ਲਈ ਜਾਂ ਵਿਆਖਿਆ ਅਤੇ ਅਨੁਆਦ ਸੇਵਾ ਬਾਰੇ ਹੋਰ ਜਾਨਣ ਲਈ,ਕ੍ਰਿਪਾ ਕਰਕੇ 31063104 ਤੇ ਫੋਨ ਕਰਕੇ ਜਾਂ cheer@hkcs.org ਤੇ ਈਮੇਲ ਕਰਕੇ ਮਿਸ ਚੈਨ ਨਾਲ ਸੰਪਰਕ ਕਰੋ।

ਫਾਰਮ ਭਰਨ ਦੀ ਸੇਵਾ

Form Filling - Punjabi - small