ਸਰਕਾਰੀ ਆਵਾਜਾਈPrint

ਆਵਾਜਾਈ

ਹਾਂਗਕਾਂਗ ਬਹੁਤ ਵਧੀਆ ਸਰਵਜਨਕ ਵਾਹਨਾਂ ਦੇ ਪ੍ਰਬੰਧ ਦਾ ਦਾਅਵੇਦਾਰ ਹੈ, ਇਸ ਲਈ ਹਾਂਗਕਾਂਗ ਵਿਚ ਘੁੰਮਣਾ ਬਹੁਤ ਸੌਖਾ ਹੈ । ਰੋਜਾਨਾਂ 90 % ਤੋਂ ਵੱਧ ਸਫਰ ਇਹਨਾਂ ਵਾਹਨਾਂ ਰਾਹੀਂ ਹੁੰਦਾ ਹੈ ,ਜਿਸ ਦੀ ਦਰ ਦੁਨੀਆਂ ਵਿਚ ਸੱਭ ਤੋਂ ਵੱਧ ਹੈ। ਸਰਵਜਨਕ ਆਵਾਜਾਈ ਵਿਚ ਤਰਾਂ ਤਰਾਂ ਦੇ ਵਾਹਨ ਆਉਂਦੇ ਹਨ।

ਐਮ ਟੀ ਆਰ

ਬੱਸ ਸੇਵਾ

ਮਿੰਨੀ ਬੱਸਾਂ

ਟ੍ਰਾਂਮ

ਕਿਸ਼ਤੀਆਂ

ਟੈਕਸੀਆਂ

ਐਮ ਟੀ ਆਰ

ਐਮ ਟੀ ਆਰ ਇਕ ਰੇਲਵੇ ਜਾਲ ਹੈ ਜੋ ਕਿ ਸ਼ਹਿਰੀ ਖੇਤਰਾਂ,ਨਿਊ ਟ੍ਰੇਟਰੀ ਅਤੇ ਲੰਤੋ ਆਇਲੈਂਡ ਵਿਚ ਵਿਛਿਆ ਹੋਇਆ ਹੈ,ਇਹ ਤੇਜ ਚੱਲਣ ਵਾਲੀ ਗੱਡੀ ਹਾਂਗਕਾਂਗ ਅੰਤਰ ਰਾਸ਼ਟਰੀ ਹਵਾਈ ਅੱਡੇ ਨਾਲ ਜੋਡ਼ੀ ਗਈ ਹੈ । ਚਾਈਨਾ ਵਿਚ ਬੀਜਿੰਗ, ਸ਼ਿੰਘਾਈ ,ਗੁਆਂਗਜੋ ਅਤੇ ਯਾਉਕਿੰਨ ਨੂੰ ਵੀ ਟ੍ਰੇਨਾਂ ਜਾ ਰਹੀਆਂ ਹਨ।ਸਾਰੀਆਂ ਟ੍ਰੇਨਾਂ ਅਤੇ ਲੱਗਭੱਗ ਸਾਰੇ ਐਮ ਟੀ ਆਰ ਸਟੇਸ਼ਨ ਏਅਰ ਕੰਨਡੀਸ਼ਨ ਹਨ।ਰੂਟ ਅਤੇ ਕਿਰਾਏ ਬਾਰੇ ਜਾਣਕਾਰੀ ਲੈਣ ਲਈ ਵੈਬਸਾਈਟ http://www.mtr.com.hk/jplanner/eng/planner_index.php ਤੇ ਜਾਉ। :

 

ਵੱਡੀਆਂ ਬੱਸਾਂ

5 ਪ੍ਰਾਇਵੇਟ ਕੰਪਨੀਆਂ ਸਾਰੇ ਹਾਂਗ ਕਾਂਗ ਵਿਚ ਵੱਡੀਆਂ ਬੱਸਾਂ ਲੱਗਭੱਗ 700 ਰੂਟਾਂ ਦੀ ਸੇਵਾ ਦੇ ਰਹੀਆਂ ਹਨ ਹਾਂਗ ਕਾਂਗ ।ਹਾਂਗ ਕਾਂਗ, ਦੁਨੀਆਂ ਦੇ ਉਹਨਾਂ ਬਹੁਤ ਹੀ ਘੱਟ ਸ਼ਹਿਰਾਂ ਵਿਚੋਂ ਇਕ ਜਿਥੇ ਕਿ ਕੋਈ ਵੀ ਸਰਕਾਰੀ ਬੱਸ ਸੇਵਾ ਨਹੀਂ ਹੈ।.

ਤਹਾਨੂੰ ਬੱਸ ਲਈ ਕੋਈ ਟਿਕਟ ਖਰੀਦਣ ਦੀ ਲੋੜ ਨਹੀਂ ਹੈ । ਸਿਰਫ ਡਰਾਇਵਰ ਦੇ ਕੋਲ ਬਣੇ ਡੱਬੇ ਵਿਚ ਕਿਰਾਇਆ ਪਾ ਦਿਉ। ਸਾਰੀਆ ਬੱਸਾਂ ਵਿਚ ਆਟੋਪਾਸ ਚਲਦੇ ਹਨ। ਜਦੋਂ ਤੁਸੀਂ ਉਤਰਨਾ ਚਾਹੋ ਬਸ ਰੋਕਣ ਲਈ ਬਟਨ ਦਬਾ ਦਿਉ ।ਰੂਟ ਅਤੇ ਕਿਰਾਏ ਬਾਰੇ ਜਾਣਕਾਰੀ ਲੈਣ ਲਈ ਵੈਬਸਾਈਟ : http://www.kmb.hk/en/ ਤੇ ਜਾ ਸਕਦੇ ਹੋ।

ਮਿੰਨੀ ਬੱਸਾਂ

ਮਿੰਨੀ ਬੱਸਾਂ ਛੋਟੀਆਂ ਬੱਸਾਂ ਹਨ ਜਿਨਾਂ 16 ਲੋਕ ਬੈਠ ਸਕਦੇ ਹਨ। ਹਰੀਆਂ ਮਿੰਨੀ ਬੱਸਾਂ ਮਿੱਥੇ ਰੂਟਾਂ ਤੇ ਮਿੱਥੇ ਕਿਰਾਇਆਂ ਨਾਲ ਚਲਦੀਆਂ ਹਨ। ਬੱਸ ਵਿਚ ਚੜਨ ਲੱਗਿਆਂ ਯੋਗ ਕਿਰਾਏ ਦੀ ਜਰੂਰਤ ਹੁੰਦੀ ਹੈ। ਆਟੋਪਾਸ ਚਲਦੇ ਹਨ ਚਲਦੇ ਹਨ ।ਲਾਲ ਮਿੰਨੀ ਬੱਸਾਂ ਉਹਨਾਂ ਰੂਟਾਂ ਲਈ ਹਨ ਜੋ ਕਿ ਪੱਕੇ ਨਹੀਂ ਹਨ ਅਤੇ ਕੁਝ ਖਾਸ ਲਾਗੂ ਕੀਤਿਆਂ ਰੋਕਾਂ ਤੋਂ ਬਿਨਾਂ ਯਾਤਰੀ ਕਿਤੇ ਵੀ ਚੜ ਉਤਰ ਸਕਦੇ ਹਨ। ਮਿੰਨੀ ਬੱਸ ਵਿਚ ਚੜਨ ਲੱਗਿਆਂ ਹੀ ਕਿਰਾਇਆ ਅਦਾ ਕਰੋ। ਡਰਾਇਵਰ ਛੋਟੇ ਨੋਟਾਂ ਦਾ ਭਾਨ ਦੇ ਸਕਦਾ ਹੈ। ਇਕ ਵਾਰ ਭਰੀ ਹੋਈ ਮਿੰਨੀ ਬੱਸ ਉਨਾਂ ਚਿਰ ਨਹੀਂ ਰੁਕ ਸਕਦੀ ,ਜਿਨਾਂ ਚਿਰ ਕੋਈ ਯਾਤਰੀ ਰੋਕਣ ਨੂੰ ਨਾ ਆਖੇ ।ਕ੍ਰਿਪਾ ਕਰਕੇ ਨੋਟ ਕਰੋ ਕਿ ਮਿੰਨੀ ਬੱਸਾਂ ਉਹਨਾਂ ਲੋਕਾਂ ਨੂੰ ਬਹੁਤ ਫਾਇਦੇਮੰਦ ਹਨ ਜੋ ਕਿ ਥੋਰਿ ਬਹੁਤ ਚੀਨੀ ਬੋਲ ਲੈਂਦੇ ਹਨ ਜਾਂ ਹਾਂਗਕਾਂਗ ਨੁੰ ਬਹੁਤ ਜਾਨਦੇ ਹਨ। ਕਾਨੂੰਨ ਅਨੁਸਾਰ ਯਾਤਰੀਆਂ ਨੂੰ ਸੀਟ ਬੈਲਟ ਲਗਾਉਣੀ ਪੈਂਦੀ ਹੈ ।

ਟ੍ਰਾਮਾਂ

ਹਾਂਗਕਾਂਗ ਦਾ ਟ੍ਰਾਮਵੇਜ ਕਨੇਡੀ ਟਾਊਨ ਅਤੇ ਸ਼ਾਊ ਕੇਊ ਵਾਨ ਵਿਚਕਾਰ 6:00 ਤੋਂ 24:00 ਤੱਕ 6 ਮੁੱਖ ਰੂਟ ਚਲਾ ਰਿਹਾ ਹੈ। ਟ੍ਰਾਮ ਹਾਂਗ ਕਾਂਗ ਵਿਚ ਸੱਭ ਤੋਂ ਸੱਸਤਾ ਆਵਾਜਾਈ ਦਾ ਸਾਧਨ ਹੈ ।ਭਾਂਵੇ ਕਿੰਨੀ ਵੀ ਦੂਰੀ ਹੋਵੇ ਹਰ ਬਾਲਿਗ ਯਾਤਰੀ ਨੂੰ $2.00  ਹੀ ਦੇਣੇ ਪੈਂਦੇ ਹਨ ।ਬਜੁਰਗ ਅਤੇ ਬੱਚੇ ਥੋੜੇ ਕਿਰਾਏ $1.00 ਦਾ ਅਨੰਦ ਮਾਣ ਸਕਦੇ ਹਨ। ਅੱਜ ਕੱਲ ਚਲ ਰਹੀਆਂ ਸਾਰੀਆਂ ਟ੍ਰਾਮਾਂ ਵਿਚ ਬਾਹਰ ਨਿਕਲਣ ਵਾਲੇ ਦਰਵਾਜੇ ਕੋਲ ਆਟੋਪਾਸ ਲਗਾਉਣ ਵਾਲੀ ਮਸ਼ੀਨ ਲਗਾਈ ਗਈ ਹੈ।ਮਹੀਨੇ ਦੀ ਟਿਕਟ ਵੀ ਮਿਲਦੀ ਹੈ ਜੋ ਕਿ ਹਾਂਗਕਾਂਗ ਟ੍ਰਾਮ ਅੱਡੇ ਵਿਟੀ ਸਟ੍ਰੀਟ ,ਕੋਸਵੇ ਬੇ ਅਤੇ ਨੌਰਥ ਪੌਆਇੰਟ ਵੇਚੀ ਜਾਂਦੀ ਹੈ। 

ਫੈਰੀਆਂ

ਹਾਂਗਕਾਂਗ ਫੈਰੀ ਹਾਂਗਕਾਂਗ ਟਾਪੂ,ਕੋਲਨ ਅਤੇ ਬਾਹਰੀ ਟਾਪੂਆਂ ਦੇ ਨਾਲ ਨਾਲ ਮਕਾਊ ਅਤੇ ਚੀਨ ਦੇ ਨਾਲ ਲੱਗਦੇ ਦੇ ਸ਼ਹਿਰਾਂ ਨੂੰ ਆਪਸ ਵਿਚ ਜੋੜਨ ਲਈ ਲਗਾਤਾਰ ਫੈਰੀ ਰੂਟ ਚਲਾ ਰਿਹਾ ਹੈ।

ਸਟਾਰ ਫੈਰੀ

ਫੈਰੀਆਂ ਵਿਚ ਸੱਭ ਤੋਂ ਮਹੱਤਵਪੂਰਨ ਅਤੇ ਅਗਿਆਤ ਸਟਾਰ ਫੈਰੀ ਹੈ ਜੋ ਕਿ ਕੋਲਨ ਅਤੇ ਹਾਂਗ ਕਾਂਗ ਟਾਪੂ ਵਿਚਕਾਰ ,ਸ਼ਿਮ ਸ਼ਾ ਸ਼ੂਈ ਅਤੇ ਹੁੰਗ ਹੋਮ ਤੱਟ ਤੋਂ ਕੋਲਨ,ਸੈਂਟਰਲ ਅਤੇ ਵਨਚਾਈ ਲਈ ਚਲਦੀ ਹੈ ।

ਦੂਰ ਸਥਿਤ ਟਾਪੂ ਸੇਵਾਵਾਂ

ਹਾਂਗ ਕਾਂਗ ਟਾਪੂ ਦੇ ਸੈਂਟਰਲ ਫੈਰੀ ਤੱਟ ਤੋਂ ਦੂਰ ਸਥਿਤ ਟਾਪੂਆਂ ਪੈਂਗ ਚਾਉ,ਚੁੰਗ ਚਾਉ ਲਾਮਾ ਅਤੇ ਲੰਤੋ ,ਅਤੇ ਨਾਲ ਹੀ ਡਿਸਕਵਰੀ ਬੇ ਲਈ ਫੈਰੀ ਸੇਵਾਵਾਂ ਦਿਤੀਆ ਜਾਂਦੀਆਂ ਹਨ । ਬਹੁਤੇ ਫੈਰੀ ਰੂਟਾਂ ਤੇ ਦੋ ਤਰਾਂ ਦੀਆਂ ਫੈਰੀਆਂ ਚਲਦੀਆਂ ਹਨ ਸਧਾਰਨ ਫੈਰੀਆਂ ਅਤੇ ਥੋੜੀਆਂ ਮਹਿੰਗੀਆਂ ਅਤੇ ਤੇਜ ਫੈਰੀਆਂ ।

ਟੈਕਸੀਆਂ

ਟੈਕਸੀਆਂ ਦੀ ਹਾਂਗ ਕਾਂਗ ਵਿਚ ਬਹੁਤ ਭਰਮਾਰ ਹੈ । ਦੂਰ ਦਰਾਜ ਖੇਤਰਾਂ ਤੋਂ ਇਲਾਵਾ(ਕੁਝ ਪ੍ਰਤੀਬੰਧਿਤ ਥਾਂਵਾ ਨੂੰ ਛੱਡਕੇ) ਸੜਕਾਂ ਤੇ ਮਿਲਦੇ ਹਨ ਜਾਂ ਫੋਨ ਕਰਕੇ ਵੀ ਬੁਲਾਇਆ ਜਾ ਸਕਦਾ ਹੈ।ਸਾਰੀਆਂ ਵਿਚ ਮੀਟਰ ਲੱਗੇ ਹੋਏ ਹਨ ਅਤੇ ਸਾਰੀਆਂ ਸਸਤੀਆਂ, ਸਾਫ ਸੁਥਰੀਆਂ ਏਅਰ ਕੰਡੀਸ਼ਨ ਹਨ।

ਇਥੇ ਤਿੰਨ ਰੰਗ ਦੀਆਂ ਟੈਕਸੀਆਂ ਚਲਦੀਆਂ ਹਨ ਜੋ ਕਿ ਉਹਨਾਂ ਦੇ ਸੇਵਾ ਖੇਤਰ ਨੂੰ ਦਰਸਾਉਂਦੀਆਂ ਹਨ,ਪ੍ਰੰਤੂ ਸਾਰੀਆਂ ਟੈਕਸੀਆਂ ਹਵਾਈ ਅੱਡੇ ਨੂੰ  ਜਾਂਦੀਆਂ ਹਨ।

ਲਾਲ ਟੈਕਸੀਆਂ ਹਾਂਗ ਕਾਂਗ ਦੀ ਤੁੰਗ ਚੁੰਗ ਰੋਡ ਅਤੇ ਲੰਤੋ ਟਾਪੂ ਦੀ ਦੱਖਣੀ ਸਾਈਡ ਨੂੰ ਛੱਡ ਕੇ ਸਾਰੇ ਹਾਂਗ ਕਾਂਗ ਵਿਚ ਚਲਦੀਆਂ ਹਨ;

ਹਰੀਆਂ ਟੈਕਸੀਆਂ ਨਿਊ ਟ੍ਰੇਟ੍ਰੀ ਦੇ ਪੇਂਡੂ ਖੇਤਰ ਅਤੇ ਨੀਲੀਆਂ ਟੈਕਸੀਆਂ ਲੰਤੋ ਟਾਪੂ ਵਿਚ ਚਲਦੀਆਂ ਹਨ।

ਸੰਕੇਤ:

http://www.hktramways.com/en/service/index.html

http://www.discoverhongkong.com/eng/trip-planner/transport.html