ਔਕਟੂਪਸ ਕਾਰਡPrint

ਔਕਟੂਪਸ ਕਾਰਡ

ਔਕਟੂਪਸ ਕਾਰਡ ਇੱਕ ਅਜਿਹਾ ਰੀਚਾਰਜ਼ੇਬਲ ਮੁੱਲ ਕਾਰਡ ਹੈ ਜਿਹੜਾ ਕਿ ਹਾਂਗਕਾਂਗ ਵਿੱਚ ਆਨੱਲਾਈਨ ਜਾਂ ਆੱਫਲਾਈਨ ਇਲੈਕਟ੍ਰੌਨਿਕ ਭੁਗਤਾਨ ਕਰਨ ਦੇ ਕੰਮ ਆਉਂਦਾ ਹੈ। ਇਹ ਸਤੰਬਰ 1997 ਵਿੱਚ ਸ਼ੁਰੂ ਕੀਤਾ ਗਿਆ ਸੀ। ਇਸਨੇ ਆਪਣੀ ਸ਼ੁਰੂਆਤ ਵਿੱਚ ਹੀ ਬਹੁਤ ਪ੍ਰਸਿਧੀ ਹਾਸਿਲ ਕਰ ਲਈ ਸੀ ਕਿਉਂ ਕਿ ਇਸ ਨੂੰ ਸ਼ੁਰੂ ਕਰਨ ਦੇ ਪਹਿਲੇ 3 ਮਹੀਨਿਆਂ ਵਿੱਚ ਹੀ 30 ਲੱਖ ਕਾਰਡ ਜਾਰੀ ਕੀਤੇ ਗਏ। ਅੱਜ ਕੱਲ ਔਕਟੂਪਸ ਕਾਰਡਾਂ ਦੀ ਗਿਣਤੀ ਹਾਂਗ ਕਾਂਗ ਦੀ ਆਬਾਦੀ ਤੋਂ ਜਿਆਦਾ ਹੈ। ਇਹ ਸਭ ਇਸਦੀ ਅਸਾਨ ਵਰਤੋਂ ਕਰਕੇ ਹੈ।

ਲੋਗੋ:

ਕੈਂਟੋਨੀਜ਼ ਵਿੱਚ ਔਕਟੂਪਸ ਕਾਰਡ ਨੂੰ “ਪਾਅ ਦਾ ਤੁੰਗ” ਕਹਿੰਦੇ ਹਨ, ਜਿਸਦਾ ਸ਼ਬਦੀ ਮਤਲਬ ਅੱਠ-ਅਰਾਈਵਡ ਪਾਸ ਹੈ। ਚਾਈਨੀਜ਼ ਵਿੱਚ ਅਕਸਰ 8 ਨੂੰ “ਬਹੁਤ” ਵਾਸਤੇ ਪ੍ਰਯੋਗ ਕੀਤਾ ਜਾਂਦਾ ਹੈ। ਇਸ ਕਰਕੇ “ਪਾਅ ਦਾ ਤੁੰਗ” ਨੂੰ ਕੱਚੇ ਤੌਰ ਤੇ ਸਾਰੀਆਂ ਦਿਸ਼ਾਵਾਂ ਵਿੱਚ ਪਹੁੰਚਣ ਵਾਲੇ ਦੇ ਤੌਰ ਤੇ ਅਨੁਵਾਦ ਕਰ ਸਕਦੇ ਹਾਂ। ਅੰਗਰੇਜ਼ੀ ਨਾਮ ਔਕਟੂਪਸ ਦਾ ਵੀ ਇਹੀ ਮਤਲਬ ਹੈ। ਕਾਰਡ ਤੇ ਵਰਤਿਆ ਗਿਆ ਲੋਗੋ ਨੰਬਰ 8 ਦੀ ਤਰਾ਼ ਹੈ, ਜਿਹੜਾ ਕਿ ਗਣਿਤ ਦੇ ਨਿਸ਼ਾਨ ਅਨੰਤ “∞”  ਵਰਗਾ ਦਿਸਦਾ ਹੈ ਜਿਸ ਦਾ ਮਤਲਬ ਅਨੰਤ ਸੰਭਾਵਨਾਵਾਂ ਨੂੰ ਦਰਸਾਉਂਣ ਦੀ ਤਰਾਂ ਹੈ। 

ਕਿਥੋਂ ਖਰੀਦੀਏ

ਔਕਟੂਪਸ ਕਾਰਡ ਐਟੀ ਆਰ ਸਟੇਸ਼ਨ ਜਾਂ ਕਿਸੇ ਹੋਰ ਪਬਲਿਕ ਟਰਾਂਸਪੋਰਟੇਸ਼ਨ ਕੰਪਨੀ ਦੇ ਗ੍ਰਾਹਕ ਸੇਵਾ ਕੇਂਦਰ ਤੋਂ ਖਰੀਦਿਆ ਜਾ ਸਕਦਾ ਹੈ।

ਕੀਮਤ:

ਔਕਟੂਪਸ ਕਾਰਡ ਦੀ ਕੀਮਤ ਬੱਚਿਆਂ, ਜਵਾਨਾਂ ਅਤੇ ਬਜ਼ੁਰਗਾਂ ਵਾਸਤੇ ਅਲੱਗ ਅਲੱਗ ਹੈ ਅਤੇ ਇਹਨਾਂ ਸਾਰਿਆਂ ਵਾਸਤੇ  ਇਸ ਦੀ ਕੀਮਤ ਕ੍ਰਮਵਾਰ ਹਾਂਗ ਕਾਂਗ ਡਾਲਰ70,150,70 ਹੈ।  ਸਾਰਿਆਂ ਲਈ ਹਾਂਗ ਕਾਂਗ ਡਾਲਰ 50 ਔਕਟੂਪਸ ਕਾਰਡ ਵਾਪਸ ਕਰਨ ਸਮੇਂ ਲਈ ਜਮਾਂ ਕਰ ਲਏ ਜਾਂਦੇ ਹਨ ਅਤੇ ਬਾਕੀ ਦੀ ਰਾਸ਼ੀ ਕਾਰਡ ਵਿੱਚ ਜਮਾਂ ਹੋ ਜਾਂਦੀ ਹੈ। ਜਦੋਂ ਕਾਰਡ ਦਾ ਬੈਲੈਂਸ ਜ਼ੀਰੋ ਜਾਂ ਜ਼ੀਰੋ ਤੋਂ ਵੀ ਘਟ ਜਾਵੇ ਤਾਂ ਕਾਰਡ ਨੂੰ ਦੁਬਾਰਾ ਭਰਵਾਉਣਾ ਨਾ ਭੁੱਲੋ, ਨਹੀਂ ਤਾਂ ਕਾਰਡ ਨੂੰ ਵਰਤਿਆ ਨਹੀਂ ਜਾ ਸਕਦਾ। ਤੁਸੀਂ ਇਸ ਨੂੰ ਗ੍ਰਾਹਕ ਸੇਵਾ ਕੇਂਦਰ ਜਾਂ ਕਿਸੇ ਵੀ ਵੱਡੇ ਸਟੋਰ ਜਿਵੇਂ ਕਿ , ਸੈਵਨ ਇਲੈਵਨ, ਸਰਕਲ ਕੇ, ਵੈਲਕਮ ਅਤੇ ਪਾਰਕ ਐਨ ਸ਼ੌਪ ਆਦਿ ਤੋਂ ਦੁਬਾਰਾ ਭਰਵਾ ਸਕਦੇ ਹੋ ।

ਵਰਤੋਂ

ਔਕਟੂਪਸ ਕਾਰਡ ਸਾਰੇ ਪਬਲਿਕ ਟਰਾਂਸਪੋਰਟ ਜਿਵੇਂ MTR,KCR,ਹਲਕੀਆਂ ਰੇਲਾਂ ਅਤੇ ਬੱਸਾਂ ਆਦਿ ਵਿੱਚ ਵਰਤਿਆ ਜਾਂਦਾ ਹੈ। ਇਹ ਸਟੋਰ ਜਿਵੇਂ ਕਿ: ਵੈਲਕਮ, ਸੈਵਨ ਇਲੈਵਨ, ਪਾਰਕ ਐਨ ਸ਼ੌਪ, ਸਰਕਲ ਕੇ ਅਤੇ ਫਾਸਟ ਫੂਡ ਦੀਆਂ ਦੁਕਾਨਾਂ ਤੇ ਵੀ ਵਰਤਿਆ ਜਾ ਸਕਦਾ ਹੈ।

ਕਿਵੇਂ ਵਰਤੀਏ

ਇਹ ਵਰਤਣ ਵਿਚ ਬਹੁਤ ਹੀ ਸੌਖਾ ਹੈ ,ਬਸ ਇਸ ਨੂੰ ਰੀਡਿੰਗ ਪਡ਼ਨ ਵਾਲੀ ਮਸ਼ੀਨ ਤੇ ਲਗਾਉ ਆਪਣੇ ਆਪ ਰਕਮ ਵਿਚੋਂ ਘੱਟ ਹੋ ਜਾਵੇਗੀ ਅਤੇ ਨਾਲ ਹੀ ਮਸ਼ੀਨ ਬਾਕੀ ਬਚਦੀ ਰਕਮ ਵੀ ਦੱਸੇਗੀ ।

ਸ੍ਰੋਤ:

ਔਕਟੂਪਸ ਹੋਲਡਿੰਗਸ ਲਿਮਿਟਡ

ਵੈਬਸਾਈਟ:: http://www.octopus.com.hk/home/en/index.html