ਬੈਂਕਾਂ ਵਾਸਤੇ ਸੇਵਾਵਾਂPrint

ਬੈਂਕਿੰਗ ਸੇਵਾਵਾਂ

ਹਾਂਗ ਕਾਂਗ ਵਿੱਚ ਏ ਟੀ ਐਮ ਕਾਰਡ ਅਤੇ ਏ ਟੀ ਐਮ ਦਾ ਪ੍ਰਯੋਗ

ਜਦੋਂ ਇੱਕ ਵਾਰੀ ਤੁਸੀਂ ਆਪਣੇ ਰਜਿਸਟਰਡ ਬੈੰਕ ਤੋਂ ਏ ਟੀ ਐਮ ਕਾਰਡ ਬਣਵਾ ਲਿਆ ਤਾਂ ਤੁਸੀਂ ਆਪਣੇ ਵਪਾਰ ਦੇ ਬੈਂਕ ਖਾਤਿਆਂ ਨੂੰ ਏ ਟੀ ਐਮ ਮਸ਼ੀਨ ਦੁਆਰਾ ਸੰਭਾਲ ਸਕਦੇ ਹੋ ਜਿਵੇਂ ਕਿ:

–   ਅਕਾਊਂਟ ਬੈਲੈਂਸ ਦੀ ਜਾਣਕਾਰੀ

–   ਨਕਦ ਰਾਸ਼ੀ ਕਢਾਉਣ ਲਈ

–  ਇੱਕ ਬੈਂਕ ਤੋਂ ਦੂਸਰੇ ਬੈਂਕ ਵਿੱਚ ਅਤੇ ਇੱਕੋ ਬੈਂਕ ਦੇ ਇੱਕ ਅਕਾਊਂਟ ਤੋਂ ਦੂਸਰੇ ਅਕਾਊਂਟ ਵਿੱਚ ਭੁਗਤਾਨ

–   ਕ੍ਰੈਡਿਟ ਕਾਰਡ ਭੁਗਤਾਨ

–   ਬਿਲਾਂ ਦਾ ਭੁਗਤਾਨ

–   ਏ ਟੀ ਐਮ ਕਾਰਡ ਦਾ ਪਾਸਵਰਡ ਬਦਲਣਾ

ਆਦਿ

ਨਕਦ ਰਾਸ਼ੀ ਕਢਾਉਣ ਲਈ:

–   ਆਪਣਾ ਏ ਟੀ ਐਮ ਕਾਰਡ ਮਸ਼ੀਨ ਵਿੱਚ ਪਾਓ

–   ਭਾਸ਼ਾ ਦੀ ਚੋਣ ਕਰੋ ਜਦੋਂ ਪਹਿਲੀ ਵਾਰ  ਏ ਟੀ ਐਮ ਵਰਤਦੇ ਹੋ ਤਾਂ ਸਿਰਫ ਚੀਨੀ ਅਤੇ ਅੰਗਰੇਜ਼ੀ ਭਾਸ਼ਾਵਾਂ ਹੀ ਆਉਂਦੀਆਂ ਹਨ।

–   ਆਪਣਾ ਪਿੰਨ ਲਿਖੋ ਅਤੇ ਫਿਰ ਐਂਟਰ ਦਬਾਓ।

–   ਨਕਦ ਰਾਸ਼ੀ ਕਢਾਉਣ ਲਈ ਚੁਣੋ

–   ਚੁਣੋ ਕਿ ਜਿੰਨੀ ਰਾਸ਼ੀ ਕਢਵਾਉਣੀ ਹੈ ਅਤੇ ਫਿਰ ਐਂਟਰ ਦਬਾਓ

–   ਏ ਟੀ ਐਮ ਮਸ਼ੀਨਾਂ ਦੋ ਤਰਾਂ ਦੀਆਂ ਹੁੰਦੀਆਂ ਹਨ ਪੈਸੇ ਜਮਾਂ ਕਰਵਾਉਣ ਲਈ ਅਤੇ ਪੈਸੇ ਕਢਵਾਉਣ ਲਈ

–   ਚੁਣੋ ਕਿ ਤੁਹਾਨੂੰ ਰਸੀਦ ਚਾਹੀਦੀ ਹੈ ਕਿ ਨਹੀਂ, ਹਾਂ ਜਾਂ ਨਹੀਂ ਚੁਣੋ। ਜੇ ਤੁਸੀਂ ਰਸੀਦ ਵਾਸਤੇ ਕਿਹਾ ਸੀ ਤਾਂ ਆਪਣੀ ਰਸੀਦ ਲਵੋ।

–   ਇੰਤਜ਼ਾਰ ਕਰੋ, ਜਿੰਨੀ ਦੇਰ ਸਿਸਟਮ ਤੁਹਾਡਾ ਭੁਗਤਾਨ ਪੂਰਾ ਨਹੀਂ ਕਰ ਲੈਂਦਾ। ਜਦੋਂ ਮਸ਼ੀਨ ਬੀਪ ਕਰੇ ਤਾਂ ਆਪਣਾ ਕਾਰਡ, ਨਕਦ ਰਾਸ਼ੀ ਅਤੇ ਰਸੀਦ ਲਵੋ। ਹਮੇਸ਼ਾ ਖਿਆਲ ਰੱਖੋ ਕਿ ਤੁਹਾਡਾ ਕਾਰਡ ਅਤੇ ਨਕਦ ਰਾਸ਼ੀ ਤੁਹਾਡੇ ਕੋਲ ਹੈ।