ਉੱਚ ਦਰਜੇ ਦੇ ਸਕਾਰਲੈੱਟ ਬੁਖਾਰ ਦੇ ਮਾਮਲਿਆਂ ਬਾਰੇ ਚਿਤਾਵਨੀPrint

ਉੱਚ ਦਰਜੇ ਦੇ ਸਕਾਰਲੈੱਟ ਬੁਖਾਰ ਦੇ ਮਾਮਲਿਆਂ ਬਾਰੇ ਚਿਤਾਵਨੀ

ਸਿਹਤ ਵਿਭਾਗ ਦੀ ਸਿਹਤ ਸੁਰੱਖਿਆ (CHP) ਲਈ ਕੇਂਦਰ ਨੇ ਅੱਜ (ਜੂਨ 20) ਜਨਤਾ ਦੇ ਲੋਕਾਂ ਨੂੰ ਲਾਲ ਬੁਖਾਰ  ਦੇ ਬਾਰੇ ਸਾਵਧਾਨੀ ਬਣਾਏ ਰੱਖਣ ਲਈ ਆਗਰਹ ਕੀਤਾ ਕਿਉਂ  ਕਿ ਦਰਜ ਕੇਸਾਂ ਦੀ ਗਿਣਤੀ ਅਜੇ ਵੀ  ਉੱਚ ਪੱਧਰ ਉੱਤੇ ਬਣੀ ਹੋਈ ਹੈ।

 

ਹੁਣ ਤੱਕ, ਇਹ 2011 ਵਿੱਚ ਛੇ ਸੰਸਥਾਵਾਂ ਵਿੱਚ ਫੈਲ ਗਿਆ ਹੈ ਜਿਨ੍ਹਾਂ ਵਿੱਚ  ਤਿੰਨ ਕਿੰਡਰਗਾਰਟਨ/ਸ਼ਿਸ਼ੂ ਦੇਖ-ਭਾਲ ਕੇਂਦਰ , ਦੋ ਪ੍ਰਾਇਮਰੀ ਸਕੂਲ ਅਤੇ ਇੱਕ ਵਿਸ਼ੇਸ਼ ਬੱਚੇ  ਦੇਖ-ਭਾਲ ਰਿਹਾਇਸ਼ ਕੇਂਦਰ ਸ਼ਾਮਿਲ ਹੈ। ਕੁੱਲ 22 ਵਿਅਕਤੀ ਪ੍ਰਭਾਵਿਤ ਹੋਏ ਹਨ।

 

ਸਕਾਰਲੈੱਟ ਬੁਖਾਰ ਗਰੁੱਪ ਏ ਕਡ਼ੀਦਾਰ ਕਿਟਾਣੂ ਦੇ ਕਾਰਨ ਹੁੰਦਾ ਹੈ ਅਤੇ ਉਚਿੱਤ ਐਂਟੀਬਾਇਓਟਿਕ ਦਵਾਈਆਂ ਨਾਲ ਇਸਦਾ ਇਲਾਜ ਕੀਤਾ ਜਾ ਸਕਦਾ । ਇਹ ਰੋਗ ਆਮਤੌਰ ਤੇ 10 ਸਾਲ ਤੋਂ ਘੱਟ  ਉਮਰ  ਦੇ ਬੱਚਿਆਂ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਇਹ ਬੁਖਾਰ, ਗਲੇ ਖ਼ਰਾਬ ਅਤੇ ਧੱਫਡ਼ਾਂ ਦੇ ਰੂਪ ਵਿੱਚ ਸਾਹਮਣੇ ਆਉਂਦਾ ਹੈ। ਧੱਫਡ਼ ਬਦਨ ਅਤੇ ਗਰਦਨ ਦੇ ਉੱਤੇ ਪਹਿਲਾਂ ਹੁੰਦੇ ਹੈ ਅਤੇ ਫਿਰ ਅੰਗਾਂ ਵੱਲ ਨੂੰ ਫੈਲਦੇ ਹਨ, ਵਿਸ਼ੇਸ਼ ਰੂਪ ਵਿਚ ਕੱਛਾਂ, ਕੂਹਣੀਆਂ ਅਤੇ ਚੱਡਿਆਂ ਵੱਲ। ਰੋਗ ਆਮਤੌਰ ਤੇ ਡਾਕਟਰੀ ਰੂਪ ਵਿਚ ਹਲਕਾ ਹੁੰਦਾ ਹੈ ਪ੍ਰੰਤੂ ਇਹ ਸਦਮੇ, ਦਿਲ ਅਤੇ ਗੁਰਦੇ ਦੀਆਂ ਬੀਮਾਰੀਆਂ ਕਾਰਨ ਮੁਸ਼ਕਲ ਹੋ ਸਕਦਾ ਹੈ।  

 

ਸਕਾਰਲੈੱਟ  ਬੁਖਾਰ ਜਾਂ ਤਾਂ ਸਾਹ ਰਾਹੀਂ ਜਾਂ ਰੋਗ ਗ੍ਰਸਤ ਬਲਗਮ ਨਾਲ ਸਿੱਧੇ ਸੰਪਰਕ ਰਾਹੀਂ ਫੈਲਦਾ ਹੈ ।

 

ਜਿਨ੍ਹਾਂ ਲੋਕਾਂ ਨੂੰ ਲਾਲ ਬੁਖਾਰ ਹੋਣ ਦਾ ਸ਼ੱਕ ਹੋਵੇ  ਉਹਨਾਂ ਨੂੰ ਆਪਣੇ ਡਾਕਟਰਾਂ ਦੀ ਸਲਾਹ ਲੈਣੀ ਚਾਹੀਦੀ ਹੈ।

 

ਦੁਰਪ੍ਰਭਾਵ ਦੀ ਰੋਕਥਾਮ ਲਈ , ਜਨਤਾ  ਦੇ ਲੋਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ :

  • ਨਿੱਜੀ ਅਤੇ ਵਾਤਾਵਰਣਿਕ ਸਵੱਛਤਾ ਬਣਾ ਕੇ ਰੱਖੋ;  
  • ਹੱਥਾਂ ਨੂੰ ਚੰਗੀ ਤਰਾਂ ਧੋਵੋ ਅਤੇ ਹੱਥਾਂ ਨੂੰ ਸਾਫ਼ ਰੱਖੋ;
  • ਜੇਕਰ ਸਾਹਾਂ ਦੀ ਗੰਦਗੀ ਜਿਵੇਂ ਛਿੱਕਣ ਨਾਲ ਹੱਥ ਗੰਦੇ ਹੋ ਜਾਣ ਤਾਂ ਹੱਥਾਂ ਨੂੰ ਧੋਵੋ;
  • ਛਿੱਕਦੇ,ਖੰਘਦੇ, ਨੱਕ ਸਾਫ ਕਰਦੇ ਅਤੇ ਥੁੱਕਦੇ ਸਮੇਂ ਨੱਕ ਅਤੇ ਮੂੰਹ ਨੂੰ ਚੰਗੀ ਤਰਾਂ ਢੱਕਕੇ ਰੱਖੋ; ਅਤੇ
  • ਹਵਾ ਦਾ ਵਧੀਆ ਪ੍ਰਬੰਧ ਬਣਾਕੇ ਰੱਖੋ ।            

 

ਸੋਮਵਾਰ, ਜੂਨ 20, 2011 ਨੂੰ ਹਾਂਗਕਾਂਗ ਦੇ 18 : 35 ਵਜੇ ਜਾਰੀ ਕੀਤਾ ਗਿਆ

 ਸਰੋਤ :

The Centre for Health Protection (CHP) of the Department of Health

www.chp.gov.hk/en/view_content/23359.html

 

Leave a Reply