ਰਿਹਾਇਸ਼ੀ ਸੇਵਾਵਾਂPrint

ਹਾਂਗ ਕਾਂਗ ਵਿੱਚ ਹਾਊਸਿੰਗ ਸੇਵਾਵਾ

ਹਾਂਗ ਕਾਂਗ ਯੋਗ ਵਸਨੀਕਾਂ ਨੂੰ ਹਾਂਗ ਕਾਂਗ ਹਾਊਸਿੰਗ ਅਥਾਰਿਟੀ ਅਤੇ ਹਾਂਗ ਕਾਂਗ ਹਾਊਸਿੰਗ ਸੋਸਾਇਟੀ ਦੁਆਰਾ, ਬਹੁਤ  ਅਤੇ ਸਸਤੀ ਰਿਹਾਇਸ਼ ਪ੍ਰਦਾਨ ਕਰਦਾ ਹੈ। ਤੁਸੀਂ ਇੰਨਾਂ ਸਰਕਾਰੀ ਸੰਸਥਾਵਾਂ ਦੁਆਰਾ ਅਲੱਗ ਅਲੱਗ ਤਰਾਂ ਦੇ ਸਰਕਾਰੀ ਘਰ ਲੈਣ ਲਈ ਅਰਜੀ ਦੇਣ ਦੇ ਯੋਗ ਹੋ।

ਸਰਕਾਰ ਇਹ ਪੱਕਾ ਕਰਦੀ ਹੈ ਕਿ ਜਿਹੜੇ ਲੋਕ ਪ੍ਰਾਇਵੇਟ ਕਿਰਾਏ ਵਾਲੇ ਘਰ ਦਾ ਖਰਚਾ ਨਹੀਂ ਝੱਲ ਸਕਦੇ ਉਹਨਾਂ ਨੂੰ ਘੱਟ ਕਿਰਾਏ ਵਾਲੇ ਪਬਲਿਕ ਫਲੈਟ ਜਰੂਰ ਮਿਲ ਸਕਣ । ਕਿਰਾਏ ਬਹੁਤ ਹੀ ਘੱਟ ਦਰਾਂ ਤੇ ਰੱਖੇ ਜਾਂਦੇ ਹਨ। ਹਾਊਸਿੰਗ ਅਮੈਂਡਮੈਂਟ ਸੰਵਿਧਾਨ 2007 ਦੇ ਅਨੁਸਾਰ, ਜਿਹੜਾ ਕਿ 1ਜਨਵਰੀ 2008 ਤੋਂ ਲਾਗੂ ਹੋਇਆ ਹੈ, ਸਰਕਾਰੀ ਘਰਾਂ ਵਾਸਤੇ ਕਿਰਾਏ ਦਾ ਇੱਕ ਅਚਕਦਾਰ ਤਰੀਕਾ ਪੇਸ਼ ਕਰਦਾ ਹੈ, ਜਿਹੜਾ ਕਿ ਕਿਰਾਏਦਾਰਾਂ ਦੀ ਆਮਦਨੀ ਦੇ ਮੁਤਾਬਿਕ ਕਿਰਾਏ ਦੇ ਉਤਾਰ ਚੜਾਅ ਦਾ ਅੰਦਾਜ਼ਾ ਕਰਦਾ ਹੈ।

ਜੇ ਤੁਸੀਂ ਨਵੀਆਂ ਹਾਊਸਿੰਗ ਯੋਜਨਾਵਾਂ ਅਤੇ ਅਰਜ਼ੀ ਪ੍ਰਕ੍ਰਿਆ ਬਾਰੇ ਹੋਰ ਜਾਨਣਾ ਚਾਹੁੰਦੇ ਹੋ ਤਾਂ ਕ੍ਰਿਪਾ ਕਰਕੇ ਸੰਪਰਕ ਕਰੋ:

  • ਹਾਂਗ ਕਾਂਗ  ਹਾਊਸਿੰਗ ਅਥਾਰਿਟੀ ਕਸਟਮਰ ਸਰਵਿਸ ਸੈਂਟਰ

ਪਤਾ: Podium level 2, 3 Wang Tau Horn South Road, Kowloon

  • HKHA ਹੌਟਲਾਈਨ: 27122712
  • ਅਰਜ਼ੀ ਸੈਕਸ਼ਨ, ਹਾਂਗ ਕਾਂਗ  ਹਾਊਸਿੰਗ ਅਥਾਰਿਟੀ

ਪਤਾ: Dragon Centre, 23 Wun Sha Street, Tai Hang, Hong Kong

ਟੈਲੀਫੋਨ: 28943274

  • HKHS 24- ਘੰਟੇ ਜਾਣਕਾਰੀ ਹੌਟਲਾਈਨ: 28821717

ਜਾਂ ਤੁਸੀਂ ਹੇਠ ਲਿਖੀਆਂ ਵੈੱਬਸਾਈਟਾਂ ਤੇ ਜਾ ਸਕਦੇ ਹੋ:

http://www.housingauthority.gov.hk

http://www.hkhs.com

Tenancy Matters

https://www.rvd.gov.hk/en/our_services/tenancy_matters.html