ਯੋਗਤਾ ਪਰਖPrint

ਯੋਗਤਾ ਪਰਖ

ਆਮ ਤੌਰ ਤੇ ਆਮ ਹੱਥੀਂ ਜਾਂ ਤਕਨੀਕੀ ਕੰਮਾਂ ਵਾਸਤੇ ਹਾਂਗ ਕਾਗ ਵਿੱਚ ਕੋਈ ਖਾਸ ਦਾਖਲਾ ਸ਼ਰਤ ਨਹੀਂ ਚਾਹੀਦੀ, ਪਰ ਜਿਹੜੇ ਲੋਕ ਕਿਸੇ ਖਾਸ ਕਿੱਤਿਆਂ ਵਿੱਚ ਕੰਮ ਕਰਦੇ ਹਨ, ਉਹਨਾਂ ਦੀਆਂ ਯੋਗਤਾਵਾਂ ਹਾਂਗ ਕਾਂਗ ਸਰਕਾਰ ਤੋਂ ਅਤੇ/ਜਾਂ ਸੰਬੰਧਿਤ ਪ੍ਰੋਫੈਸ਼ਨਲ ਸੰਸਥਾਵਾਂ ਤੋਂ ਮਾਨਤਾ ਪ੍ਰਾਪਤ ਹੋਣੀਆਂ ਚਾਹੀਦੀਆਂ ਹਨ। ਇਸ ਤੋਂ ਇਲਾਵਾ ਨਿੱਜੀ ਮਾਲਕ, ਸੰਸਥਾਵਾਂ ਜਾਂ ਵਿਦਿਅਕ ਅਦਾਰੇ ਆਪਣੀ ਸੂਝ ਦਾ ਇਸਤੇਮਾਲ ਕਰਨਗੀਆਂ ਕਿ ਉਹ ਕਿਸੇ ਖਾਸ ਰੋਜ਼ਗਾਰ, ਰਜਿਸਟਰੇਸ਼ਨ ਜਾਂ ਪੜਾਈ ਵਾਸਤੇ ਕਿਸੇ ਵਿਅਕਤੀ ਦੀ ਯੋਗਤਾ ਨੂੰ ਮੰਨਣਗੀਆਂ ਕਿ ਨਹੀਂ। 

ਹਾਂਗ ਕਾਂਗ ਕੌਂਸਲ ਫਾੱਰ ਅਕਰੈਡੀਟੇਸ਼ਨ ਆੱਫ ਅਕੈਡਮਿਕ ਐਂਡ ਵੋਕੇਸ਼ਨਲ ਕਵਾਲੀਫਿਕੇਸ਼ਨਸ (HKCAAVQ) ਆਮ ਤੌਰ ਤੇ ਜਾਂ ਕਿਸੇ ਹੋਰ ਸਥਾਨਿਕ ਅਧਿਆਦੇਸ਼ ਦੇ ਤਹਿਤ ਮਾਨਤਾ ਸਰਗਰਮੀਆਂ ਕਰਨ ਵਾਸਤੇ ਕਾਨੂੰਨੀ ਸੰਸਥਾ ਦੇ ਤੌਰ ਤੇ ਸਥਾਪਿਤ ਕੀਤੀ ਗਈ ਹੈ।

HKCAAVQ ਪ੍ਰੋਫੈਸ਼ਨਲ ਰਾਏ ਦੇ ਕੇ ਯੋਗਤਾ ਮੁਲਾਂਕਣ ਸੇਵਾਵਾਂ ਪ੍ਰਦਾਨ ਕਰਦੀ ਹੈ ਕਿ ਕਿਸੇ ਬਿਨੈਕਾਰ ਦੀਆਂ ਵਿਦਿਅਕ ਯੋਗਤਾ(ਵਾਂ) ਦੀ ਸੰਪੂਰਣਤਾ ( ਜਾਣਿ ਕਿ ਉੱਚਤਮ ਅਤੇ ਟਰਮੀਨਲ ਯੋਗਤਾ ਦੇ ਏਕੀਕ੍ਰਿਤ ਸਿੱਖਿਆ ਨਤੀਜੇ ) ਹਾਂਗ ਕਾਂਗ ਵਿੱਚ ਕਿਸੇ ਖਾਸ ਯੋਗਤਾ ਦੇ ਦਰਜੇ ਦੀ ਬਰਾਬਰੀ ਕਰਦੀ ਹੈ।  ਅਜਿਹੀ ਰਾਏ ਗੈਰ ਜ਼ਰੂਰੀ ਹੁੰਦੀ ਹੈ। ਹੋਰ ਜਾਣਕਾਰੀ ਵਾਸਤੇ, ਕ੍ਰਿਪਾ ਕਰਕੇ http://www.hkcaavq.edu.hkਤੇ ਜਾਓ।