ਸਵਾਲ: ਕੀ ਮੈਂ ਵਿਆਖਿਆ ਸੇਵਾ ਲਈ CHEER ਨੂੰ ਕਾਲ ਕਰ ਸਕਦਾ / ਸਕਦੀ ਹਾਂ?
ਜਵਾਬ: ਹਾਂ! CHEER ਹਾਂਗਕਾਂਗ ਵਿੱਚ ਸਾਰੇ ਘੱਟ ਗਿਣਤੀ ਲੋਕਾਂ ਲਈ ਮੁਫਤ ਟੈਲੀਫੋਨ ਵਿਆਖਿਆ ਸੇਵਾ (TELIS) ਪ੍ਰਦਾਨ ਕਰਦਾ ਹੈ!
TELIS ਦੇ ਕੰਮਕਾਜੀ ਘੰਟਿਆਂ ਦੌਰਾਨ (ਸੋਮਵਾਰ ਤੋਂ ਐਤਵਾਰ ਸਵੇਰੇ 8 ਵਜੇ ਤੋਂ ਰਾਤ 10 ਵਜੇ ਤੱਕ, ਜਨਤਕ ਛੁੱਟੀ ਨੂੰ ਛੱਡ ਕੇ), CHEER ਦੁਭਾਸ਼ੀਆ ਤੁਹਾਨੂੰ ਤੁਰੰਤ TELIS ਸਹਾਇਤਾ ਪ੍ਰਦਾਨ ਕਰਦਾ ਹੈ!
ਸਵਾਲ: ਮੈਂ ਸਕੂਲ ਅਧਿਆਪਕ ਨਾਲ ਗੱਲ ਕਰਨਾ ਚਾਹੁੰਦਾ / ਚਾਹੁੰਦੀ ਹਾਂ ਅਤੇ ਮੇਰੀ ਜਲਦੀ ਹੀ ਡਾਕਟਰ ਨਾਲ ਮੁਲਾਕਾਤ ਵੀ ਹੈ, ਕੀ ਮੈਂ ਸੇਵਾ ਪ੍ਰਦਾਤਾਵਾਂ ਨੂੰ ਮੇਰੇ ਲਈ ਦੁਭਾਸ਼ੀਏ ਦਾ ਪ੍ਰਬੰਧ ਕਰਨ ਲਈ ਕਹਿ ਸਕਦਾ / ਸਕਦੀ ਹਾਂ?
ਜਵਾਬ: ਜ਼ਰੂਰ! CHEER ਮੌਕੇ ‘ਤੇ ਵਿਆਖਿਆ ਸੇਵਾ (OIS) ਪ੍ਰਦਾਨ ਕਰਦਾ ਹੈ, ਜੋ ਤੁਹਾਡੇ, ਸੇਵਾ ਪ੍ਰਦਾਤਾ ਅਤੇ ਦੁਭਾਸ਼ੀਏ ਵਿਚਕਾਰ ਆਹਮੋ-ਸਾਹਮਣੇ ਵਿਆਖਿਆ ਸੇਵਾ ਹੈ।
ਕਿਉਂਕਿ OIS ਜਨਤਕ ਸੇਵਾ ਪ੍ਰਦਾਤਾ ਦੀ ਬੇਨਤੀ ‘ਤੇ ਹੈ, ਕਿਰਪਾ ਕਰਕੇ ਆਪਣੇ ਜਨਤਕ ਸੇਵਾ ਪ੍ਰਦਾਤਾ ਨੂੰ CHEER ਨੂੰ ਅਰਜ਼ੀ ਦੇਣ ਲਈ ਬੇਨਤੀ ਕਰੋ। ਜੇ ਤੁਹਾਨੂੰ ਸੇਵਾ ਪ੍ਰਦਾਤਾਵਾਂ ਨਾਲ ਗੱਲਬਾਤ ਕਰਨ ਵਿੱਚ ਮੁਸ਼ਕਿਲ ਆਉਂਦੀ ਹੈ, ਤਾਂ ਕਿਰਪਾ ਕਰਕੇ ਸਾਡੀ ਟੈਲੀਫ਼ੋਨ ਵਿਆਖਿਆ ਸੇਵਾ ਦੀ ਵਰਤੋਂ ਕਰੋ (ਸਵਾਲ 1 ਦੇਖੋ)।
ਸਵਾਲ: ਜੇਕਰ ਮੈਂ ਅੰਗਰੇਜ਼ੀ ਵਿੱਚ ਲਿਖੀ ਜਨਤਕ ਸੇਵਾ ਜਾਣਕਾਰੀ ਨੂੰ ਨਹੀਂ ਪੜ੍ਹ ਸਕਦਾ / ਸਕਦੀ ਹਾਂ ਤਾਂ ਕਿ ਮੈਂ CHEER ਨੂੰ ਮਦਦ ਕਰਨ ਲਈ ਕਹਿ ਸਕਦਾ / ਸਕਦੀ ਹਾਂ?
ਜਵਾਬ: ਵਟਸਐਪ ਅਤੇ ਦਸਤਾਵੇਜ਼ ਨਰੀਖਣ ਵਿਆਖਿਆ ਸੇਵਾ (WSIS) ਮਦਦ ਕਰ ਸਕਦੀ ਹੈ!
ਕਿਰਪਾ ਕਰਕੇ ਦਸਤਾਵੇਜ਼ ਨਾਲ ਲੈ ਕੇ ਸਾਡੇ ਕੇਂਦਰ ਦੀ ਡਰਾਪ-ਇਨ ਸੇਵਾ ‘ਤੇ ਜਾਓ: ਸੋਮਵਾਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ; ਮੰਗਲਵਾਰ ਤੋਂ ਐਤਵਾਰ: ਸਵੇਰੇ 9 ਵਜੇ ਤੋਂ ਰਾਤ 9 ਵਜੇ ਤੱਕ (ਜਨਤਕ ਛੁੱਟੀਆਂ ਨੂੰ ਛੱਡ ਕੇ)। CHEER ਦੇ ਦੁਭਾਸ਼ੀਏ ਅੰਗਰੇਜ਼ੀ ਵਿੱਚ ਲਿਖੇ ਸੰਖੇਪ ਦਸਤਾਵੇਜ਼ਾਂ ਜਾਂ ਫਾਰਮਾਂ ਦੀ 8 EM ਭਾਸ਼ਾਵਾਂ ਵਿੱਚ ਜ਼ੁਬਾਨੀ ਵਿਆਖਿਆ ਪ੍ਰਦਾਨ ਕਰਦੇ ਹਨ। ਤੁਸੀਂ 5634 4587 ‘ਤੇ ਵਟਸਐਪ ਰਾਹੀਂ ਆਪਣੀ ਬੇਨਤੀ ਕਰਕੇ ਇਸ ਸੇਵਾ ਤੱਕ ਪਹੁੰਚ ਕਰ ਸਕਦੇ ਹੋ।
ਸਵਾਲ: ਕੀ ਮੈਨੂੰ ਸੇਵਾ ਲਈ ਭੁਗਤਾਨ ਕਰਨਾ ਪਵੇਗਾ?
ਜਵਾਬ: CHEER ਦੀ ਵਿਆਖਿਆ ਸੇਵਾ ਘੱਟ ਗਿਣਤੀ ਸੇਵਾ ਉਪਯੋਗਕਰਤਾਵਾਂ ਲਈ ਮੁਫਤ ਹੈ।
ਮੌਕੇ ‘ਤੇ ਵਿਆਖਿਆ ਸੇਵਾ ਅਤੇ ਸਮਕਾਲੀ ਵਿਆਖਿਆ ਸੇਵਾ ਜਨਤਕ ਸੇਵਾ ਪ੍ਰਦਾਤਾਵਾਂ ਦੀ ਬੇਨਤੀ ‘ਤੇ ਪ੍ਰਦਾਨ ਕੀਤੀ ਜਾਂਦੀ ਹੈ ਅਤੇ ਸੇਵਾ ਦੇ ਖਰਚੇ ਉਨ੍ਹਾਂ ਤੋਂ ਲਏ ਜਾਂਦੇ ਹਨ। ਜੇ ਤੁਸੀਂ ਮੌਕੇ ‘ਤੇ ਵਿਆਖਿਆ ਸੇਵਾ ਦੀ ਵਰਤੋਂ ਕਰਨਾ ਚਾਹੁੰਦੇ ਹੋ, ਤਾਂ ਕਿਰਪਾ ਕਰਕੇ ਆਪਣੇ ਜਨਤਕ ਸੇਵਾ ਪ੍ਰਦਾਤਾ ਨੂੰ ਬੇਨਤੀ ਕਰੋ।