ਉਪਸਿਰਲੇਖ (ਸਬਟਾਈਟਲ) ਸੇਵਾ (SUBS)

  • ਉਪਸਿਰਲੇਖ ਇੱਕ ਵਾਧੂ ਸੇਵਾ ਹੈ ਜੋ ਅੰਗਰੇਜ਼ੀ ਤੋਂ 8 EM ਭਾਸ਼ਾਵਾਂ ਵਿੱਚ ਅਨੁਵਾਦ ਸੇਵਾ ਦੇ ਨਾਲ ਪ੍ਰਦਾਨ ਕੀਤੀ ਜਾਂਦੀ ਹੈ। ਇਸ ਸੇਵਾ ਵਿੱਚ ਟ੍ਰਾਂਸਕ੍ਰਿਪਸ਼ਨ, ਟਾਈਮਕੋਡਿੰਗ ਅਤੇ ਵੀਡੀਓਜ਼ ਦਾ ਅਨੁਵਾਦ ਸ਼ਾਮਲ ਹੈ।
  • ਜਨਤਕ ਸੇਵਾ ਪ੍ਰਦਾਤਾਵਾਂ ਦੀ ਬੇਨਤੀ ‘ਤੇ ਉਪਸਿਰਲੇਖ ਸੇਵਾ ਉਪਲਬਧ ਹੈ।

ਜਨਤਕ ਸੇਵਾ ਪ੍ਰਦਾਤਾ ਘੱਟੋ ਘੱਟ 14 ਕੰਮਕਾਜੀ ਦਿਨ ਪਹਿਲਾਂ ਆਪਣੀ ਬੇਨਤੀ ਫੈਕਸ (+852 3106 0455), ਈਮੇਲ (tis-cheer@hkcs.org) ਦੁਆਰਾ ਜਾਂ ਆਨਲਾਈਨ ਅਰਜ਼ੀ ਦੇ ਸਕਦੇ ਹਨ।

  • 5 ਮਿੰਟ ਤੱਕ ਦੇ ਵੀਡੀਓ ਲਈ ਮਿਆਰੀ ਸਮਾਂ 14 ਦਿਨ ਹੈ। 5 ਮਿੰਟ ਤੋਂ ਵੱਧ ਦੀਆਂ ਬੇਨਤੀਆਂ ਦਾ ਮੁਲਾਂਕਣ ਸਮੇਂ ਅਤੇ ਸਮੱਗਰੀ ਦੇ ਆਧਾਰ ‘ਤੇ ਕੀਤਾ ਜਾਵੇਗਾ।
  • ਡਿਲੀਵਰੀ ਫਾਰਮੈਟ SRT ਫਾਰਮੈਟ ਵਿੱਚ ਹੋਵੇਗਾ।
  • ਬੇਨਤੀ ਕਰਨ ‘ਤੇ ਵੀਡੀਓ ਵਿੱਚ ਉਪਸਿਰਲੇਖਾਂ ਨੂੰ ਬਿਨਾਂ ਕਿਸੇ ਵਾਧੂ ਖਰਚੇ ਦੇ ਸ਼ਾਮਲ ਕੀਤਾ ਜਾ ਸਕਦਾ ਹੈ।
  • ਸੇਵਾ ਵਿੱਚ ਵੌਇਸ-ਓਵਰ ਸ਼ਾਮਲ ਨਹੀਂ ਕੀਤਾ ਜਾਵੇਗਾ।

ਸੇਵਾ ਖਰਚੇ ਇਸ ਪ੍ਰਕਾਰ ਹਨ:

ਸਰਕਾਰੀ ਵਿਭਾਗ ਅਤੇ ਜਨਤਕ ਇਕਾਈਆਂ ਸਕੂਲ ਅਤੇ ਗੈਰ-ਸਰਕਾਰੀ ਸੰਗਠਨ
ਅੰਗਰੇਜ਼ੀ ਟ੍ਰਾਂਸਕ੍ਰਿਪਸ਼ਨ $100 ਪ੍ਰਤੀ ਮਿੰਟ ਪਹਿਲੇ 3 ਮਿੰਟ ਮੁਫ਼ਤ;

ਉਸ ਤੋਂ ਬਾਅਦ $50 ਪ੍ਰਤੀ ਮਿੰਟ।

EM ਭਾਸ਼ਾਵਾਂ ਵਿੱਚ ਉਪਸਿਰਲੇਖ (ਸਬਟਾਈਟਲ) $600 ਪ੍ਰਤੀ ਮਿੰਟ ਪਹਿਲੇ 3 ਮਿੰਟ ਮੁਫ਼ਤ;

ਉਸ ਤੋਂ ਬਾਅਦ $200 ਪ੍ਰਤੀ ਮਿੰਟ।

*(ਪ੍ਰਤੀ ਬੇਨਤੀ ਘੱਟੋ-ਘੱਟ ਫ਼ੀਸ 1 ਮਿੰਟ)

*(ਅੰਗਰੇਜ਼ੀ ਟ੍ਰਾਂਸਕ੍ਰਿਪਸ਼ਨ ਇੱਕ ਵੱਖਰੀ ਬੇਨਤੀ ਨਹੀਂ ਹੋ ਸਕਦੀ। ਇਸਨੂੰ ਉਪਸਿਰਲੇਖ (ਸਬਟਾਈਟਲ) ਸੇਵਾ ਨਾਲ ਬੇਨਤੀ ਕੀਤੀ ਜਾਣੀ ਚਾਹੀਦੀ ਹੈ।)

ਕਿਰਪਾ ਕਰਕੇ ਭਾਸ਼ਾ ਚੁਣੋ