ਇੱਕ ਰੈਜ਼ਿਊਮੇ ਦਾ ਮਤਲਬ ਤੁਹਾਡੇ ਹੁਨਰਾਂ, ਕਾਬਲੀਅਤਾਂ ਅਤੇ ਉਸ ਕਾਰਜ ਖੇਤਰ ਨਾਲ ਸਬੰਧਤ ਪ੍ਰਾਪਤੀਆਂ ਦਾ 1-2 ਪੰਨਿਆਂ ਦਾ ਸੰਖੇਪ ਪ੍ਰਦਾਨ ਕਰਨਾ ਹੈ ਜਿਸ ਵਿੱਚ ਤੁਸੀਂ ਦਾਖਲ ਹੋਣਾ ਚਾਹੁੰਦੇ ਹੋ। ਇਹ ਤੁਹਾਡੇ ਬਾਰੇ ਇੱਕ ਸਰਸਰੀ ਇਸ਼ਤਿਹਾਰ ਹੈ।
ਕਵਰ ਲੈਟਰ
ਕਵਰ ਲੈਟਰ ਤੁਹਾਡੇ ਰੈਜ਼ਿਊਮੇ ਦਾ ਵਿਸਥਾਰ ਹੈ। ਇਹ ਤੁਹਾਨੂੰ ਆਪਣੀ ਪਛਾਣ ਦੱਸਣ ਅਤੇ ਖ਼ੁਦ ਨੂੰ ਵਧੀਆ ਤਰੀਕੇ ਨਾਲ ਪੇਸ਼ ਕਰਨ ਦੇ ਯੋਗ ਬਣਾਉਂਦਾ ਹੈ, ਜੋ ਕਿ ਰੁਜ਼ਗਾਰਦਾਤਾਵਾਂ ਨੂੰ ਤੁਹਾਡੀ ਅਰਜ਼ੀ ਨੂੰ ਸਵੀਕਾਰ ਕਰਨ ਜਾਂ ਤੁਹਾਨੂੰ ਇੰਟਰਵਿਊ ਦੀ ਪੇਸ਼ਕਸ਼ ਕਰਨ ਵਿੱਚ ਸਹੂਲਤ ਦਿੰਦਾ ਹੈ।
ਸਿਫ਼ਾਰਸ਼ਕਰਤਾ
ਸਿਫ਼ਾਰਸ਼ਕਰਤਾ ਤੁਹਾਡਾ ਮੌਜ਼ਦਾ/ਸਾਬਕਾ ਸੁਪਰਵਾਈਜ਼ਰ ਜਾਂ ਤੁਹਾਡੇ ਕੰਮ ਦੇ ਤਜਰਬੇ/ਸ਼ਖਸੀਅਤ ਤੋਂ ਜਾਣੂ ਕੋਈ ਵਿਅਕਤੀ ਹੋਣਾ ਚਾਹੀਦਾ ਹੈ। ਹਿੱਤਾਂ ਦੇ ਟਕਰਾਅ ਤੋਂ ਬਚਣ ਲਈ ਪਰਿਵਾਰਕ ਮੈਂਬਰਾਂ ਨੂੰ ਸਿਫ਼ਾਰਸ਼ਕਰਤਾ ਬਨਣ ਦੀ ਸਿਫਾਰਸ਼ ਨਹੀਂ ਕੀਤੀ ਜਾਂਦੀ। ਸਾਰੇ ਕੇਸਾਂ ਵਿੱਚ, ਉਸ ਵਿਅਕਤੀ ਨੂੰ ਸਿਫ਼ਾਰਸ਼ਕਰਤਾ ਵਜੋਂ ਵਰਤਣ ਤੋਂ ਪਹਿਲਾਂ ਇਜਾਜ਼ਤ ਮੰਗੋ।
ਟਿੱਪਣੀਆਂ:
1. ਸਾਰੀ ਜਾਣਕਾਰੀ ਪੂਰੀ ਹੋਣੀ ਚਾਹੀਦੀ ਹੈ ਅਤੇ ਸਹਾਇਕ ਦਸਤਾਵੇਜ਼ਾਂ ਦੇ ਅਨੁਸਾਰ ਹੀ ਹੋਣੀ ਚਾਹੀਦੀ ਹੈ। ਉਦਾਹਰਣ ਲਈ. ਸਰਟੀਫਿਕੇਟ ਅਤੇ ਕੰਮ ਦੀ ਸਿਫਾਰਸ਼ ਪੱਤਰ, ਆਦਿ।
2. ਸਾਰੇ ਦਸਤਾਵੇਜ਼ ਸਾਫ਼-ਸੁਥਰੇ, ਚੰਗੀ ਤਰ੍ਹਾਂ ਸੰਗਠਿਤ ਅਤੇ ਵਧੀਆ ਹੋਣੇ ਚਾਹੀਦੇ ਹਨ।
3. ਕੰਪਨੀ ਨੌਕਰੀ ਲਈ ਤੁਹਾਨੂੰ ਉਹਨਾਂ ਦੇ ਖੁਦ ਦੇ ਅਰਜ਼ੀ ਫਾਰਮ ਭਰਨ ਲਈ ਕਹਿ ਸਕਦੀ ਹੈ। ਯਕੀਨੀ ਬਣਾਓ ਕਿ ਜਾਣਕਾਰੀ ਤੁਹਾਡੇ ਰੈਜ਼ਿਊਮੇ ਨਾਲ ਮੇਲ ਖਾਂਦੀ ਹੈ।
ਇੰਟਰਵਿਊ ਤੋਂ ਪਹਿਲਾਂ ਮੈਨੂੰ ਕਿਹੜੀ ਤਿਆਰੀ ਕਰਨ ਦੀ ਲੋੜ ਹੈ?
ਕਰੋ | ਨਾ ਕਰੋ

ਕੰਪਨੀ ਅਤੇ ਇੰਟਰਵਿਊ ਲੈਣ ਵਾਲਿਆਂ ਬਾਰੇ ਵੱਧ ਤੋਂ ਵੱਧ ਜਾਣੋ।

ਉਸ ਉਦਯੋਗ ਜਾਂ ਅਹੁਦੇ ਬਾਰੇ ਅਣਜਾਣ ਬਣਕੇ ਨਾ ਜਾਓ ਜਿਸ ਲਈ ਤੁਸੀਂ ਇੰਟਰਵਿਊ ਦੇ ਰਹੇ ਹੋ। ਤਿਆਰੀ ਦੀ ਕਮੀ ਨਾਲ ਅਜਿਹਾ ਮਹਿਸੂਸ ਹੁੰਦਾ ਹੈ ਕਿ ਤੁਸੀਂ ਕੰਮ ਦੀ ਪਰਵਾਹ ਨਹੀਂ ਕਰਦੇ।

ਸੰਭਾਵਿਤ ਇੰਟਰਵਿਊ ਸਵਾਲਾਂ ਦਾ ਅਨੁਮਾਨ ਲਗਾਓ ਅਤੇ ਆਪਣੇ ਜਵਾਬਾਂ ਲਈ ਤਿਆਰੀ ਕਰੋ।

ਪਹਿਲੀ ਮੁਲਾਕਾਤ ‘ਤੇ ਚੰਗਾ ਪ੍ਰਭਾਵ ਪਾਓ। ਸਮੇਂ ਸਿਰ ਪਹੁੰਚੋ। ਸਾਫ਼ ਕੱਪੜੇ ਪਹਿਨੋ।

ਦੇਰ ਨਾਲ ਨਾ ਪਹੁੰਚੋ ਅਤੇ ਨਾ ਹੀ ਅਸਥਿਰ ਦਿਖਾਈ ਦਿਓ।

ਸਵਾਲਾਂ ਦੇ ਜਵਾਬ ਪੂਰੀ ਇਮਾਨਦਾਰੀ ਨਾਲ ਦਿਓ। ਆਪਣੇ ਆਪ ਨੂੰ ਵਧੀਆ ਤਰੀਕੇ ਨਾਲ ਪੇਸ਼ ਕਰੋ, ਪਰ ਹਲੀਮੀ ਨਾਲ ਅਤੇ ਸੰਖੇਪ ਗੱਲ ਕਰਨ ਵਾਲੇ ਬਣੋ।

ਆਪਣੀਆਂ ਸਫਲਤਾਵਾਂ ਬਾਰੇ ਵਧਾ-ਚੜ੍ਹਾ ਕੇ ਜਾਂ ਝੂਠ ਨਾ ਬੋਲੋ।

ਨਿਮਰ, ਸਤਿਕਾਰਯੋਗ ਅਤੇ ਸਕਾਰਾਤਮਕ ਰਹੋ।

ਸਾਬਕਾ ਰੁਜ਼ਗਾਰਦਾਤਾਵਾਂ ਜਾਂ ਪਹਿਲੀਆਂ ਨੌਕਰੀਆਂ ਬਾਰੇ ਸ਼ਿਕਾਇਤ ਨਾ ਕਰੋ।

ਉਹ ਸਵਾਲ ਪੁੱਛੋ ਜੋ ਤੁਸੀਂ ਜਾਣਨਾ ਚਾਹੁੰਦੇ ਹੋ ਜਿਨ੍ਹਾਂ ਦੇ ਜਵਾਬ ਤੁਸੀਂ ਇਸ਼ਤਿਹਾਰ ਵਿਚ ਨਹੀਂ ਲੱਭ ਸਕਦੇ।