(English) Sharing by CHEER’s Interpreter/TranslatorPrint

ਬਤੌਰ ਦੋਭਾਸ਼ੀਆ ਮੇਰੀਆਂ ਉਮੀਦਾਂ
ਮਿਸਟਰ ਦੀਵਾਨ ਚਿਰਾਗ ਰਾਏ, ਕੋਆਰਡੀਨੇਟਰ (ਦੋਭਾਸ਼ੀਆ )

ਜਦੋਂ ਅਸੀ ਛੋਟੇ ਸਨ ਤਾਂ ਅਸੀਂ ਪੜ੍ਹਿਆ ਸੀ ਕਿ ਲੋਕਾਂ ਦੀ ਬੁਨਿਆਦੀ ਜਰੂਰਤਾਂ ਇੱਕੋ ਜਿਹੀਆਂ ਹੁੰਦੀਆਂ ਹਨ ਜਿਵੇਂ ਕਿ ਭੋਜਨ ਅਤੇ ਸਹਾਰਾ। ਤੁਸੀਂ ਉਸ ਜਗ੍ਹਾ ਤੇ ਇਹ ਕਿਵੇਂ ਪ੍ਰਾਪਤ ਕਰ ਸਕੋਗੇ ਜਿੱਥੇ ਭਾਸ਼ਾ ਦੀ ਰੁਕਾਵਟ ਕਾਰਨ ਇਹ ਸਾਰੀਆਂ ਜਰੂਰਤਾਂ ਵਾਂਝੇ ਹਾਂ? ਇਹ ਉਹ ਸਥਾਨ ਹੈ ਜਿੱਥੇ ਅਸੀ ਬਤੌਰ ਦੋਭਾਸ਼ੀਏ ਇੱਕ ਦੂੱਜੇ ਨਾਲ ਗੱਲਬਾਤ ਕਰਨ ਵਿੱਚ ਮਦਦ ਲਈ ਮੈਦਾਨ ਵਿੱਚ ਕੁੱਦ ਪੈਂਦੇ ਹਾਂ ਜਦੋਂ ਦੋ ਧਿਰਾਂ ਵਿੱਚਕਾਰ ਇਕ ਆਮ ਭਾਸ਼ਾ ਨਹੀਂ ਬੋਲੀ ਜਾਂਦੀ

ਮੈਂ ਖੁਦ ਬਤੌਰ ਸਮੁਦਾਇਕ ਦੋਭਾਸ਼ੀਆ ਕੇਵਲ ਤਿੰਨ ਸਾਲ ਪਹਿਲਾਂ ਕੰਮ ਕਰਨਾ ਸ਼ੁਰੂ ਕੀਤਾ। ਮੈਂ ਕਈ ਵਾਰ ਉਨ੍ਹਾਂ ਲੋਕਾਂ ਲਈ ਗੈਰ-ਰਸਮੀ ਵਿਆਖਿਆ ਕਰ ਚੁੱਕਾ ਸੀ ਜਿੰਨ੍ਹਾਂ ਨੂੰ ਕਿਸੇ ਨਾਲ ਗੱਲ ਕਰਨ ਵਿੱਚ ਮੁਸ਼ਕਲ ਪੇਸ਼ ਆਉਂਦੀ ਸੀ, ਪ੍ਰੰਤੂ ਕੇਵਲ ਕੰਮ ਸ਼ੁਰੂ ਕਰਨ ਤੋਂ ਬਾਅਦ ਹੀ ਮੈਨੂੰ ਪਤਾ ਲੱਗਾ ਕਿ ਇਸ ਕੰਮ ਲਈ ਕੁੱਝ ਖਾਸ ਦਿਸ਼ਾਨਿਰਦੇਸ਼ ਨਿਸਚਿਤ ਕੀਤੇ ਹਨ ਜਿਨ੍ਹਾਂ ਦਾ ਪਾਲਣ ਕਰਨਾ ਜ਼ਰੂਰੀ ਹੈ।

ਇਹ ਦਿਸ਼ਾ ਨਿਰਦੇਸ਼ ਮਹੱਤਵਪੂਰਣ ਹਨ ਕਿਉਂਕਿ ਇਹ ਨਾ ਕੇਵਲ ਸਾਡੇ ਲਈ ਇੱਕ ਨੈਤਿਕ ਢਾਂਚਾ ਤਿਆਰ ਕਰਦੇ ਹਨ ਬਲਕਿ ਇਹ ਲੋਕਾਂ ਨੂੰ ਨਵੇਂ ਲੋਕਾਂ ਦੇ ਸਾਹਮਣੇ ਆਪਣੀਆਂ ਮੁਸ਼ਕਲਾਂ ਦੇ ਬਾਰੇ ਵਿੱਚ ਗੱਲ ਕਰਦੇ ਸਮੇਂ ਗੁਪਤ ਮੁੱਦਿਆਂ, ਪੱਖਪਾਤ ਆਦਿ ਜਿਹੀਆਂ ਅਸੁਰੱਖਿਅਤ ਭਾਵਨਾਵਾਂ ਨੂੰ ਵੀ ਸ਼ਾਂਤ ਕਰਦੇ ਹਨ।

ਹਾਲਾਂਕਿ ਦੋਭਾਸ਼ੀਆਂ ਦਾ ਕੰਮ ਮੁੱਖ ਰੂਪ ਵਿੱਚ ਇੱਕੋ ਜਿਹਾ ਹੀ ਹੁੰਦਾ ਹੈ ਜੋ ਕਿ ਭਾਸ਼ਾ A ਤੋਂ B ਵਿੱਚ ਤਰਜ਼ਮਾ ਕਰਨਾ, ਸਾਡਾ ਸਮੁਦਾਇਕ ਦੋਭਾਸ਼ੀਏ ਦੇ ਰੂਪ ਵਿੱਚ ਕਿਰਦਾਰ ਕਾਨੂੰਨੀ ਅਤੇ ਮੈਡੀਕਲ ਦੋਭਾਸ਼ੀਆਂ ਤੋਂ ਇਸ ਤਰਾਂ ਨਾਲ ਵੱਖ ਹੈ ਕਿ ਅਸੀ ਉਹਨਾਂ ਬਹੁਤ ਸਾਰੇ ਲੋਕਾਂ ਦੀ ਸਮਾਜ ਵਿੱਚ ਉਪਲੱਬਧ ਉਹਨਾਂ ਵੱਖ- ਵੱਖ ਸਹੂਲਤਾਂ ਤੱਕ ਪਹੁੰਚਣ ਵਿੱਚ ਮਦਦ ਕਰਦੇ ਹਾਂ ਜਿਨ੍ਹਾਂ ਤੱਕ ਉਹ ਭਾਸ਼ਾ ਦੀ ਰੁਕਾਵਟ ਕਾਰਨ ਨਹੀਂ ਪਹੁੰਚ ਸਕਦੇ।

ਘੱਟ ਗਿਣਤੀ ਲੋਕਾਂ ਦੀਆਂ ਜ਼ਰੂਰਤ ਕਈ ਤਰਾਂ ਦੀਆਂ ਹਨ ਜਿਵੇਂ ਕਿ ਸਿੱਖਿਆ, ਸਿਹਤ ਸੇਵਾਵਾਂ, ਘਰ ਸੰਬੰਧੀ ਆਦਿ ਪ੍ਰੰਤੂ ਉਹ ਭਾਸ਼ਾ ਦੀ ਕਮੀ ਕਾਰਨ ਇਹਨਾਂ ਦੇ ਬਾਰੇ ਵਿੱਚ ਕੁੱਝ ਨਹੀਂ ਕਹਿ ਸਕਦੇ ਕਿਉਂਕਿ ਭਾਸ਼ਾ ਦੀ ਰੁਕਾਵਟ ਕਾਰਨ ਉਹ ਆਪਣੇ ਵਿਚਾਰ ਪੇਸ਼ ਨਹੀਂ ਕਰ ਸਕਦੇ। ਇਸ ਲਈਮੈਂ ਆਸ ਰੱਖਦਾ ਹਾਂ ਕਿ ਜਿਨ੍ਹਾਂ ਲੋਕਾਂ ਨੂੰ ਜ਼ਰੂਰਤ ਹੈ ਪ੍ਰੰਤੂ ਭਾਸ਼ਾ ਦੀ ਕਮੀਂ ਕਾਰਨ ਉਨ੍ਹਾਂ ਤੱਕ ਨਹੀਂ ਪਹੁੰਚ ਸੱਕਦੇ ਉਹ ਸਾਡੀਆਂ ਵਿਆਖਿਆ ਸੇਵਾਵਾਂ ਦੀ ਵਰਤੋਂ ਕਰਨਗੇ ਅਤੇ ਆਖਰਕਾਰ ਹਰ ਕੋਈ ਹਾਂਗਕਾਂਗ ਵਿੱਚ ਸਾਰੇ ਸਾਧਨਾਂ ਅਤੇ ਜਨਤਕ ਸੇਵਾਵਾਂ ਤੱਕ ਸਮਾਨ ਪਹੁੰਚ ਸਕੇਗਾ।


ਬਤੌਰ ਦੋਭਾਸ਼ੀਆ ਕੰਮ ਕਰਨਾ – ਮਹੱਤਤਾ ਅਤੇ ਸੰਤੁਸ਼ੱਟੀ
ਮਿਸਟਰ ਬਿਲਾਲ ਅਨਵਰ, ਦੋਭਾਸ਼ੀਆ

ਮੈਂ CHEER ਵਿੱਚ ਲੱਗਭੱਗ ਪਿਛਲੇ ਚਾਰ ਸਾਲਾਂ ਤੋਂ ਇੱਕ ਦੋਭਾਸ਼ੀਏ ਦੇ ਰੂਪ ਵਿੱਚ ਕੰਮ ਕਰ ਰਿਹਾ ਹਾਂ। ਜਦੋਂ ਮੈਂ ਦੋਭਾਸ਼ੀਏ ਵਜੋਂ ਕੰਮ ਸ਼ੁਰੂ ਕੀਤਾ ਤਾਂ ਮੇਰੀ ਦੋਭਾਸ਼ੀਏ ਬਾਰੇ ਸੋਚ ਇੱਹ ਸੀ ਕਿ ਕੋਈ ਵੀ ਜੋ ਦੋਭਾਸ਼ੀ ਜਾਂ ਬਹੁ-ਭਾਸ਼ੀ ਹੈ ਇੱਕ ਦੋਭਾਸ਼ੀਆ ਬਣ ਸਕਦਾ ਹੈ, ਲੇਕਿਨ ਅਸਲ ਅਨੁਭਵ ਤੋਂ ਬਾਅਦ ਮੈਂ ਇਹ ਸੱਮਝ ਸਕਿਆ ਹਾਂ ਕਿ ਇੱਹ ਉਸਤੋਂ ਕੁਝ ਜਿਆਦਾ ਹੈ , ਇਸ ਲਈ ਮੈਂ ਆਪਣੀ ਏਜੰਸੀ ਦੁਆਰਾ ਉਪਲੱਬਧ ਕਰਾਈਆਂ ਗਈਆਂ ਕਈ ਟ੍ਰੇਨਿੰਗਾਂ ਸੈਸ਼ਨਾਂ ਵਿੱਚ ਸ਼ਾਮਿਲ ਹੋਇਆ ਅਤੇ ਪੇਸ਼ੇਵਰ ਅਨੁਭੱਵ ਦੇ ਮਾਧਿਅਮ ਤੋਂ ਮੈਂ ਬਹੁਤ ਕੁੱਝ ਸਿੱਖਿਆ, ਅਤੇ ਹੁਣ ਮੈਂ ਆਪਣੇ ਕੰਮ ਤੋਂ ਸੰਤੁਸ਼ਟ ਹਾਂ ਕਿ ਮੈਂ ਇਸ ਦੀਆਂ ਜਰੂਰਤਾਂ ਨੂੰ ਪੂਰਾ ਕਰ ਰਿਹਾ ਹਾਂ।

ਕਦੇ ਕਦੇ ਇਹ ਕੰਮ ਬਹੁਤ ਤਨਾਵਪੂਰਵਕ ਹੁੰਦਾ ਹੈ, ਖਾਸਕਰ ਉਦੋਂ ਜਦ ਵਿਆਖਿਆ ਸਮਾਂ ਲੰਮਾ ਹੋ ਜਾਂਦਾ ਹੈ ਜਾਂ ਮਾਮਲਾ ਸੰਵੇਦਨਸ਼ੀਲ ਜਾਂ ਦੁਖਦਾਈ ਕਿਸਮ ਦਾ ਹੋਵੇ । ਲੇਕਿਨ ਦਿਨ ਦੇ ਅੰਤ ਵਿੱਚ ਇਹ ਦੋਭਾਸ਼ੀਏ ਨੂੰ ਬਹੁਤ ਸੰਤੋਸ਼ ਦਿੰਦਾ ਹੈ ਕਿ ਉਸਨੇ ਕਿਸੇ ਦੀ ਮਦਦ ਕੀਤੀ ਜਿਸਨੂੰ ਇਸਦੀ ਜ਼ਰੂਰਤ ਸੀ ਅਤੇ ਵਿਆਖਿਆ ਦੇ ਬਿਨਾਂ ਦੋਨਾਂ ਧਿਰਾਂ ਦੇ ਇਨ੍ਹਾਂ ਲਕਸ਼ਾਂ ਅਤੇ ਉਦੇਸ਼ਾਂ ਨੂੰ ਪ੍ਰਾਪਤ ਕਰਨਾ ਸੰਭਵ ਜਾਂ ਘੱਟੋ ਘੱਟ ਲਈ ਅਸਾਨ ਨਹੀਂ ਸੀ । ਮੇਰਾ ਅਨੁਭਵ ਦਸਦਾ ਹੈ ਕਿ ਹਾਂਗਕਾਂਗ ਵਿੱਚ ਬਹੁਤ ਸਾਰੇ ਲੋਕ ਹਨ ਜਿਨ੍ਹਾਂ ਦਾ ਜੀਵਨ ਦੋਭਾਸ਼ੀਏ ਦੀ ਗ਼ੈਰਹਾਜ਼ਰੀ ਕਾਰਨ ਔਖਾ ਹੈ। . ਮੇਰੇ ਪੇਸ਼ੇਵਰ ਜੀਵਨ ਵਿੱਚ ਇੱਕ ਮਾਮਲਾ ਸੀ ਜੋ ਕਿ ਲੱਗਭੱਗ ਦੋ ਸਾਲ ਲਈ ਚੱਲਿਆ ਅਤੇ ਉਸ ਮਿਆਦ ਦੇ ਦੌਰਾਨ ਗਾਹਕ ਨੂੰ ਵੱਖ- ਵੱਖ ਵਿਭਾਗਾਂ ਅਤੇ ਸੰਗਠਨਾਂ ਦੇ ਨਾਲ ਕਈ ਵਾਰ ਵਿਆਖਿਆ ਦੀ ਲੋੜ ਪੈਂਦੀ ਸੀ, ਇੱਥੋਂ ਤੱਕ ਕਿ ਕਦੇ ਕਦੇ ਉਸਨੂੰ ਵਿਆਖਿਆ ਸੇਵਾ ਦੀ ਲੋੜ ਇੱਕ ਹੀ ਦਿਨ ਵਿੱਚ ਇੱਕ ਤੋਂ ਜਿਆਦਾ ਵਾਰ ਜ਼ਰੂਰਤ ਹੁੰਦੀ ਸੀ ਅਤੇ ਇਸ ਵਿਸ਼ੇਸ਼ ਮਾਮਲੇ ਵਿੱਚ ਉਸ ਲਈ ਕਈ ਵਾਰ ਮੈਂ ਵਿਆਖਿਆ ਕੀਤੀ ਸੀ । ਇਸਦਾ ਮਤਲਬ ਹੈ ਕਿ ਗਾਹਕ ਦੇ ਸੰਘਰਸ਼ ਦੇ ਮਾਧਿਅਮ ਤੋਂ ਉਸਨੂੰ ਅਧਿਕਾਰ ਪ੍ਰਾਪਤ ਕਰਨ ਲਈ ਉਸਨੂੰ ਆਪਣੇ ਸੰਘਰਸ਼ ਦੇ ਹਰ ਕਦਮ ਵਿੱਚ ਇੱਕ ਦੋਭਾਸ਼ੀਏ ਦੀ ਜ਼ਰੂਰਤ ਹੈ । ਇਹ ਉਦਾਹਰਣ ਹੈ ਅਤੇ ਇਸ ਤਰ੍ਹਾਂ ਦੀਆਂ ਕਈ ਹੋਰ ਹਨ ਜੋ ਕਿ ਇੱਕ ਦੋਭਾਸ਼ੀਏ ਦੇ ਮਹੱਤਵ ਨੂੰ ਦਿਖਾਉਂਦੀਆਂ ਹਨ ਲੋਕਾਂ ਦੇ ਨਾਲ ਨਿਆਂ, ਸਮਾਨਤਾ ਅਤੇ ਸਮਾਜ ਲਈ ਆਪਣੇਪਨ ਦੀ ਭਾਵਨਾ ਲਈ । ਦੂਜੇ ਪਾਸੇ ਅਜਿਹੀ ਸੇਵਾ ਦਾ ਨਾ ਹੋਣਾ ਸਮਾਜ ਦੇ ਇਸ ਵਿਸ਼ੇਸ਼ ਸਮੂਹ ਨੂੰ ਇਹ ਸੋਚਣ ਅਤੇ ਮਿਹਸੂਸ ਕਰਨ ਲਈ ਮਜਬੂਰ ਕਰ ਦਿੰਦਾ ਹੈ ਕਿ ਉਹ ਇਸ ਸਮਾਜ ਦਾ ਹਿੱਸਾ ਨਹੀਂ ਹਨ ਅਤੇ ਉਹ ਕਿਸੇ ਹੋਰ ਦੁਨੀਆ ਤੋਂ ਹਨ, ਕਿਉਂਕਿ ਉਨ੍ਹਾਂ ਲੋਕਾਂ ਦੀ ਉਨ੍ਹਾਂ ਸੇਵਾਵਾਂ ਤੱਕ ਬਰਾਬਰ ਪਹੁੰਚ ਨਹੀਂ ਹੈ ਜਿਨ੍ਹਾਂ ਦੇ ਉਹ ਲਾਇਕ ਹਨ, ਅਤੇ ਇਹ ਗੱਲ ਦੋਭਾਸ਼ੀਏ ਨੂੰ ਭਰਪੂਰ ਤਸੱਲੀ ਦਿੰਦੀ ਹੈ ਕਿ ਉਹ ਲੋਕਾਂ ਅਤੇ ਸਮਾਜ ਦੀ ਬਿਹਤਰੀ ਲਈ ਸੱਚਮੁਚ ਕੁਝ ਕਰ ਰਿਹਾ ਹੈ ।

ਦੋਭਾਸ਼ੀਆ ਬਣਨਾ ਵੀ ਇਕ ਦਿਲਚਸਪ ਕੰਮ ਹੈ, ਕਿਉਂਕਿ ਇੱਕ ਦੋਭਾਸ਼ੀਆ ਆਪਣੇ ਪੇਸ਼ੇਵਰ ਜੀਵਨ ਵਿੰਚ ਹਰ ਰੋਜ ਕੁੱਝ ਨਵਾਂ ਖੋਜਦਾ ਹੈ । ਇੱਕ ਦੋਭਾਸ਼ੀਆ ਬਹੁਤ ਭਿੰਨ-ਭਿੰਨ ਖੇਤਰਾਂ ਵਿੱਚ ਵਿਆਖਿਆ ਕਰਦਾ ਹੈ ਜਿਵੇਂ ਕਿ ਸਮਾਜ ਸੇਵਾ, ਡਾਕਟਰੀ, ਹਾਊਸਿੰਗ, ਇਮੀਗ੍ਰੇਸ਼ਨ, ਕਨੂੰਨ ਆਦਿ ਵਿੱਚ । ਇਸ ਲਈ ਇੱਕ ਦੋਭਾਸ਼ੀਏ ਵਿੱਚ ਆਪਣੀ ਨੌਕਰੀ ਦੀਆਂ ਜਰੂਰਤਾਂ ਨੂੰ ਪੂਰਾ ਕਰਨ ਲਈ ਵਿਸ਼ਾਲ ਗਿਆਨ ਦਾ ਭੰਡਾਰ ਹੋਣਾ ਚਾਹੀਦਾ ਹੈ । ਇਸ ਲਈ ਇਹ ਵਿਅਕਤੀਗਤ ਵਿਕਾਸ ਲਈ ਵਧੀਆ ਹੈ ਕਿਉਂਕਿ ਇਸ ਕੰਮ ਦੇ ਵਿਸ਼ਾਲ ਹੋਣ ਕਰਕੇ, ਇੱਕ ਦੋਭਾਸ਼ੀਏ ਨੂੰ ਆਪਣੇ ਪੇਸ਼ੇਵਰ ਜੀਵਨ ਵਿੱਚ ਹਰ ਰੋਜ ਕੁੱਝ ਨਵਾਂ ਸਿੱਖਣ ਨੂੰ ਮਿਲਦਾ ਹੈ ।

ਇਸ ਤਰਾਂ ਅਖੀਰ ਵਿੱਚ, ਮੈਂ ਇੱਕ ਦੋਭਾਸ਼ੀਏ ਦੇ ਰੂਪ ਵਿੱਚ ਕੰਮ ਕਰਨ ਲਈ ਲੋਡ਼ੀਂਦੀਂਆਂ ਜ਼ਰੂਰਤਾਂ ਨੂੰ ਪੂਰਾ ਕਰਕੇ , ਸਮਾਨਤਾ ਅਤੇ ਅਸਾਨੀ ਨਾਲ ਸੇਵਾਵਾਂ ਦੀ ਵਰਤੋ ਕਰਨ ਵਿੱਚ ਹੋਰ ਲੋਕਾਂ ਦੀ ਮਦਦ ਕਰਕੇ, ਸਮਾਜ ਦੀ ਬਿਹਤਰੀ ਲਈ ਪੇਸ਼ਾਵਰਾਂ ਦੀ ਸੇਵਾਵਾਂ ਦੇਣ ਲਈ ਮਦਦ ਕਰਕੇ, ਅਤੇ ਆਪਣੀ ਵਿਅਕਤੀਗਤ ਕੁਸ਼ਲਤਾ ਨੂੰ ਵਿਕਸਿਤ ਕਰਨ ਦੇ ਲਈ ਵੱਖ- ਵੱਖ ਦੇ ਪ੍ਰਕਾਰ ਲੋਕਾਂ ਦੇ ਨਾਲ ਗੱਲਬਾਤ ਕਰਕੇ ਅਤੇ ਵੱਖ- ਵੱਖ ਪ੍ਰਕਾਰ ਦੀਆਂ ਹਲਾਤਾਂ ਵਿੱਚ ਕੰਮ ਕਰਕੇ ਬਹੁਤ ਸੰਤੁਸ਼ਟ ਹਾਂ ।