CHEER ਦਾ ਦੁਭਾਸ਼ੀਆ / ਅਨੁਵਾਦਕPrint

CHEER ਦੇ ਦੋਭਾਸ਼ੀਏ ਨੈਤਿਕਤਾ ਦੇ ਗੁਣ ਦੇ ਨਾਲ ਸੁਰੱਖਿਆ ਕੀਤੇ ਗਏ ਹਨ। ਨੈਤਿਕਤਾ ਦੇ ਗੁਣ ਸਾਡੇ ਉਪਯੋਗੀਆਂ ਲਈ ਇੱਕ ਮਾਰਗ ਦਰਸ਼ਕ ਦੇ ਰੂਪ ਵਿੱਚ ਕੰਮ ਕਰਦੇ ਹਨ ਜੋ ਕਿ ਉਨ੍ਹਾਂ ਨੂੰ ਇਹ ਦੱਸਦੇ ਹਨ ਕਿ ਉਹ ਸਾਡੀ ਵਿਆਖਿਆ ਅਤੇ ਅਨੁਵਾਦ ਸੇਵਾਵਾਂ ਤੋਂ ਕੀ ਉਮੀਦ ਕਰ ਸੱਕਦੇ ਹਨ।

1) ਗੁਪਤਤਾ

ਸਾਡੇ ਦੋਭਾਸ਼ੀਏ ਵਿਆਖਿਆ ਸੇਵਾਵਾਂ ਦੇ ਦੌਰਾਨ ਸਿੱਖੀ ਹੋਈ ਜਾਣਕਾਰੀ ਨੂੰ ਗੁਪਤ ਰੱਖਦੇ ਹਨ।

2) ਨਿਰਪੱਖਤਾ

ਸਾਡੇ ਦੋਭਾਸ਼ੀਏ ਵਿਆਖਿਆ ਵਿੱਚ ਸ਼ਾਮਿਲ ਕਿਸੇ ਵੀ ਪਾਰਟੀ ਦੇ ਪ੍ਰਤੀ ਕੋਈ ਪੱਖਪਾਤ ਨਹੀ ਦਿਖਾਉਂਦੇ ਹਨ।

3) ਵਫ਼ਾਦਾਰੀ ਅਤੇ ਸ਼ੁੱਧਤਾ

ਸਾਡੇ ਦੋਭਾਸ਼ੀਏ ਵਿਆਖਿਆ ਸੇਵਾ ਮਤਲੱਬ ਨੂੰ ਜੋੜ,ਭੁੱਲ ਜਾਂ ਤੋੜ-ਮਰੋੜ ਕੀਤੇ ਬਿਨਾਂ ਪ੍ਰਦਾਨ ਕਰਦੇ ਹਨ ।

4) ਸਮਰੱਥਾ

ਸਾਡੇ ਦੋਭਾਸ਼ੀਏ ਆਪਣੀ ਸਮਰੱਥਾ ਤੋਂ ਪਰੇ ਕਿਸੇ ਵੀ ਖੇਤਰ ਦੇ ਕੰਮ ਨੂੰ ਸਵੀਕਾਰ ਨਹੀਂ ਕਰਦੇ ।

5) ਵਿਅਕਤੀਆਂ ਲਈ ਸਨਮਾਨ

ਸਾਡੇ ਦੋਭਾਸ਼ੀਏ ਵਿਆਖਿਆ ਸਥਿਤੀ ਵਿੱਚ ਸ਼ਾਮਿਲ ਸਾਰੇ ਲੋਕ ਦਾ ਸਨਮਾਨ ਕਰਦੇ ਹਨ।

6) ਹਿੱਤਾਂ ਦਾ ਤਕਰਾਰ

ਸਾਡੇ ਦੋਭਾਸ਼ੀਏ ਉਨ੍ਹਾਂ ਸਪੱਸ਼ਟ ਜਾਂ ਸੰਭਾਵੀ ਹਿਤਾਂ ਦੇ ਤਕਰਾਰ ਨੂੰ ਬਿਆਨ ਕਰਨਗੇ ਜਿਸ ਤੋਂ ਨਿਰਪਖਤਾ ਨੂੰ ਖਤਰਾ ਹੋ ਸਕਦਾ ਹੈ।