(English) Ease the language barrierPrint

Q: ਕੀ ਮੈਂ ਵਿਆਖਿਆ ਸੇਵਾ ਲਈ CHEER ਵਿੱਚ ਸੰਪਰਕ ਕਰ ਸਕਦਾ ਹਾਂ ?
TELIS


A: ਜੀ ਹਾਂ ! CHEER ਹਾਂਗਕਾਂਗ ਦੇ ਸਾਰੇ ਘੱਟ ਗਿਣਤੀ ਲੋਕਾਂ ਲਈ ਨਿਸ਼ੁਲਕ ਟੈਲੀਫੋਨ ਵਿਆਖਿਆ ਸੇਵਾ ਪ੍ਰਦਾਨ ਕਰਦਾ ਹੈ !

TELIS ਸੰਚਾਲਨ ਸਮੇਂ ਦੇ ਦੌਰਾਨ (ਸੋਮਵਾਰ ਤੋਂ ਐਤਵਾਰ ਸਵੇਰੇ 8 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ , ਜਨਤਕ ਛੁੱਟੀਆਂ ਦੇ ਇਲਾਵਾ), CHEER ਦਾ ਦੋਭਾਸ਼ੀਆ ਤੁਹਾਡੇ ਲਈ ਤੱਤਕਾਲ TELIS ਵਿਆਖਿਆ ਸੇਵਾ ਪ੍ਰਦਾਨ ਕਰੇਗਾ !

ਭਾਸ਼ਾਵਾਂ ਹਾੱਟਲਾਈਨ
Indonesia Flag Thailand Flag Philippines Flag
ਬਹਾਸਾ ਇੰਡੋਨੇਸੀਆ ਥਾਈ ਤਾਗਾਲੋਗ

37556811

India Flag Nepal Flag
ਹਿੰਦੀ ਨੇਪਾਲੀ

37556822

India Flag Pakistan Flag Pakistan Flag
ਪੰਜਾਬੀ ਉਰਦੂ

37556833

* ਗੈਰ ਸੰਚਾਲਨ ਸਮੇਂ ਦੇ ਦੌਰਾਨ ( ਯਾਨੀ ਕਿ ਸੋਮਵਾਰ ਤੋਂ ਐਤਵਾਰ ਰਾਤ ਦੇ 10 ਵਜੇ ਤੋਂ ਲੈ ਕੇ ਸਵੇਰ ਦੇ 8 ਵਜੇ ਤੱਕ, ਅਤੇ ਜਨਤਕ ਛੁੱਟੀਆਂ ਦੇ ਦਿਨ), ਇੱਕ ਅੰਗਰੇਜ਼ੀ ਜਾਂ/ਅਤੇ ਕੇਂਟੋਨੀਜ ਬੋਲਣ ਵਾਲਾ ਕਰਮਚਾਰੀ TELIS ਹਾੱਟਲਾਇਨ ਤੇ ਕਾਲ ਦਾ ਜਵਾਬ ਦੇਣ ਲਈ ਮੌਜੂਦ ਹੋਵੇਗਾ ਅਤੇ ਅਨੁਰੋਧ ਕਰਨ ਤੇ ਕੇਵਲ ਜਰੂਰੀ ਮਾਮਲੀਆਂ ਲਈ ਵਿਆਖਿਆ ਸਮਰਥਨ ਪ੍ਰਦਾਨ ਕੀਤੀ ਜਾਵੇਗੀ ।

TELIS ਦੀ ਜਿਆਦਾ ਜਾਣਕਾਰੀ ਲਈ ਇੱਥੇ ਕਲਿਕ ਕਰੋ

Q: ਮੈਂ ਸਕੂਲ ਦੇ ਟੀਚਰ ਦੇ ਨਾਲ ਗੱਲ ਕਰਨਾ ਚਾਹੁੰਦੀ ਹਾਂ ਅਤੇ ਛੇਤੀ ਹੀ ਮੇਰੀ ਹਸਪਤਾਲ ਵਿੱਚ ਮੁਲਾਕਾਤ ਹੈ, ਕੀ ਮੈਂ ਸੇਵਾ ਪਰਦਾਤਾ ਤੋਂ ਦੋਭਾਸ਼ੀਏ ਦਾ ਪ੍ਰਬੰਧ ਕਰਨ ਲਈ ਕਹਿ ਸਕਦੀ ਹਾਂ ?EIS
A: ਜਰੂਰ ! CHEER ਰੂਹ-ਬ-ਰੂਹ ਵਿਆਖਿਆ ਸੇਵਾ(OIS) ਪ੍ਰਦਾਨ ਕਰਦਾ ਹੈ, ਜੋ ਤੁਹਾਡੇ, ਸੇਵਾ ਪਰਦਾਤਾ ਅਤੇ ਦੋਭਾਸ਼ੀਏ ਦੇ ਵਿੱਚਕਾਰ ਆਹਮਣੇ-ਸਾਹਮਣੇ ਵਿਆਖਿਆ ਸੇਵਾ ਹੁੰਦੀ ਹੈ।

ਜਿਵੇਂ ਕਿ ਸੇਵਾ ਪਰਦਾਤਾ ਦੇ ਅਨੁਰੋਧ ਤੇ OIS ਪ੍ਰਦਾਨ ਕੀਤੀ ਜਾਂਦੀ ਹੈ, ਕ੍ਰਿਪਾ ਕਰਕੇ CHEER ਵਿੱਚ ਆਵੇਦਨ ਕਰਨ ਲਈ ਆਪਣੇ ਸੇਵਾ ਪਰਦਾਤਾ ਨੂੰ ਅਨੁਰੋਧ ਕਰੋ । ਜੇਕਰ ਤੁਹਾਨੂੰ ਗੱਲਬਾਤ ਕਰਨ ਵਿੱਚ ਕਠਿਨਾਈ ਹੋ ਰਹੀ ਹੈ ਤਾਂ, ਕ੍ਰਿਪਾ ਕਰਕੇ ਤੁਸੀਂ ਟੈਲੀਫੋਨ ਵਿਆਖਿਆ ਸੇਵਾ ਦੀ ਵਰਤੋ ਕਰੋ । (Q1 ਵੇਖੋ )

OIS ਦੀ ਜਿਆਦਾ ਜਾਣਕਾਰੀ ਲਈ ਇੱਥੇ ਕਲਿਕ ਕਰੋ

Q: ਜੇਕਰ ਮੈਂ ਅੰਗਰੇਜ਼ੀ ਜਾਂ/ਅਤੇ ਕੇਂਟੋਨੀਜ ਵਿੱਚ ਲਿਖਤੀ ਪਬਲਿਕ ਸੇਵਾ ਦੀ ਜਾਣਕਾਰੀ ਨਹੀਂ ਪੜ੍ਹ ਸਕੀ ਤਾਂ ਕੀ ਮੈਂ CHEER ਤੋਂ ਸਹਾਇਤਾ ਲੈ ਸਕਦੀ ਹਾਂ ?OSIS
A:ਮੋਕੇ ਤੇ ਵਿਆਖਿਆ ਸੇਵਾ ਤੁਹਾਡੀ ਮਦਦ ਕਰ ਸਕਦੀ ਹੈ !

ਅੰਗਰੇਜ਼ੀ ਦਸਤਾਵੇਜ਼ਾਂ ਲਈ, ਸੋਮਵਾਰ-ਸ਼ਨੀਵਾਰ 9am-9pm; ਐਤਵਾਰ 9am-5pm (ਜਨਤਕ ਛੁੱਟੀਆਂ ਦੇ ਇਲਾਵਾ) ਕ੍ਰਿਪਾ ਕਰਕੇ ਆਪਣੇ ਕਾਗਜਾਤ ਨਾਲ ਲੈ ਕੇ ਸਾਡੇ ਕੇਂਦਰ ਵਿੱਚ ਆਓ । CHEER ਦੇ ਦੋਭਾਸ਼ੀਏ ਅੰਗਰੇਜ਼ੀ ਵਿੱਚ ਲਿਖੇ ਸੰਖਿਪਤ ਦਸਤਾਵੇਜ਼ ਜਾਂ ਫ਼ਾਰਮ ਦੀ ਜ਼ਬਾਨੀ ਵਿਆਖਿਆ ਸੱਤ ਭਾਸ਼ਾਵਾਂ ਵਿੱਚ ਪ੍ਰਦਾਨ ਕਰਨਗੇ ।
ਚੀਨੀ ਕਾਗਜਾਤ ਲਈ, ਕ੍ਰਿਪਾ ਕਰਕੇ ਆਪਣੇ ਕਾਗਜਾਤ ਲੈ ਕੇ ਅਤੇ ਸਾਡੇ ਕੇਂਦਰ ਵਿੱਚ ਮੰਗਲਵਾਰ-ਬੁੱਧਵਾਰ 6pm-9pm (ਜਨਤਕ ਛੁੱਟੀਆਂ ਦੇ ਇਲਾਵਾ) ਨੂੰ ਆਓ । CHEER ਦੇ ਚੀਨੀ ਕਰਮਚਾਰੀ ਕਾਗਜਾਤ ਦੀ ਅੰਗਰੇਜ਼ੀ ਵਿੱਚ ਵਿਆਖਿਆ ਕਰਨ ਵਿੱਚ ਸਹਾਇਤਾ ਪ੍ਰਦਾਨ ਕਰਨਗੇ ਅਤੇ ਦੋਭਾਸ਼ੀਏ ਵਿਆਖਿਆ ਦਾ ਪਾਲਣ ਕਰਨਗੇ ।

WSIS ਦੀ ਜਿਆਦਾ ਜਾਣਕਾਰੀ ਲਈ ਇੱਥੇ ਕਲਿਕ ਕਰੋ

Q: ਕੀ ਮੈਨੂੰ ਸੇਵਾ ਲਈ ਭੁਗਤਾਨ ਕਰਨ ਦੀ ਲੋੜ ਹੈ ?
A: CHEER ਦੀ ਵਿਆਖਿਆ ਸੇਵਾ ਘੱਟ ਗਿਣਤੀ ਸੇਵਾ ਉਪਯੋਗਕਰਤਾਵਾਂ ਲਈ ਨਿਸ਼ੁਲਕ ਹੈ ।.
ਰੂਹ-ਬ-ਰੂਹ ਵਿਆਖਿਆ ਸੇਵਾ ਲਈ ਅਤੇ ਮੌਕੇ-ਤੇ ਵਿਆਖਿਆ ਸੇਵਾ ਦੇ ਲਈ, ਇਹ ਸੇਵਾ ਪਰਦਾਤਾ ਦੇ ਅਨੁਰੋਧ ਉੱਤੇ ਪ੍ਰਦਾਨ ਕੀਤੀ ਜਾਂਦੀ ਹੈ ਅਤੇ ਸੇਵਾ ਸ਼ੁਲਕ ਉਨ੍ਹਾਂ ਦੁਆਰਾ ਹੀ ਭੁਗਤਾਨ ਕੀਤੀ ਜਾਣੀ ਚਾਹੀਦੀ ਹੈ । ਜੇਕਰ ਤੁਸੀ ਰੂਹ ਬ ਰੂਹ ਉੱਤੇ ਵਿਆਖਿਆ ਸੇਵਾ ਚਾਹੁੰਦੇ ਹੋ ਤਾਂ ਕ੍ਰਿਪਾ ਕਰਕੇ ਆਪਣੇ ਸੇਵਾ ਪਰਦਾਤਾ ਨੂੰ ਅਨੁਰੋਧ ਕਰੋ ।