(English) Employment Service by Labour DepartmentPrint

ਲੇਬਰ ਵਿਭਾਗ ਦੀਆਂ ਸੇਵਾਵਾਂ ਸਿਰਫ ਉਹਨਾਂ ਨੌਕਰੀ ਲੱਭਣ ਵਾਲਿਆਂ ਨੂੰ ਦਿਤੀਆਂ ਜਾਂਦੀਆਂ ਹਨ ਜਿਹੜੇ ਕਿ ਕਾਨੂੰਨੀ ਰੂਪ ਵਿੱਚ ਹਾਂਗ ਕਾਂਗ ਸਪੈਸ਼ਲ ਐਡਮਿਨਿਸਟਰੇਟਿਵ ਰੀਜ਼ਨ ਵਿੱਚ ਕੰਮ ਕਰ ਸਕਦੇ ਹਨ ਜਿੰਨਾਂ ਵਿੱਚ ਓਹ ਲੋਕ ਆਉਂਦੇ ਹਨ ਜਿੰਨਾਂ ਕੋਲ ਹਾਂਗ ਕਾਂਗ ਆਈ ਡੀ ਕਾਰਡ ਹੈ ਜਾਂ ਹਾਂਗ ਕਾਂਗ ਇਮੀਗਰੇਸ਼ਨ ਵਿਭਾਗ ਤੋਂ ਮੰਜ਼ੂਰ ਕੀਤੇ ਗਏ ਰੋਜ਼ਗਾਰ ਵਾਸਤੇ ਤਸਦੀਕ ਸ਼ੁਦਾ ਯਾਤਰਾ ਦਸਤਾਵੇਜ਼ ਹਨ, ਜੋ ਅਜੇ ਤੱਕ ਲਾਗੂ ਹੋਵੇ। ਜੇ ਤੁਹਾਨੂੰ ਇਹ ਪੱਕਾ ਨਹੀਂ ਹੈ ਕਿ ਤੁਸੀਂ ਹਾਂਗ ਕਾਂਗ ਵਿੱਚ ਕਾਨੂੰਨੀ ਤੌਰ ਤੇ ਨੌਕਰੀ ਕਰ ਸਕਦੇ ਹੋ ਕਿ ਨਹੀਂ ਤਾਂ ਕ੍ਰਿਪਾ ਕਰਕੇ ਇਮੀਗ੍ਰੇਸ਼ਨ ਵਿਭਾਗ ਦੀ ਵੈਬਸਾਈਟ ਤੇ ਦੇਖੋ। http://www.immd.gov.hk

ਲੇਬਰ ਵਿਭਾਗ ਦੀਆਂ ਰੋਜ਼ਗਾਰ ਸੇਵਾਵਾਂ ਵਾਸਤੇ ਰਜਿਸਟਰੇਸ਼ਨ ਕਰਨ ਲਈ ਤੁਸੀਂ ਜਾਂ ਤਾਂ ਆੱਨਲਾਈਨ ਰਜਿਸਟਰ ਕਰ ਸਕਦੇ ਹੋ ਜਾਂ ਕਿਸੇ ਵੀ ਨੌਕਰੀ ਕੇਂਦਰ ਵਿੱਚ ਖੁਦ ਜਾ ਸਕਦੇ ਹੋ । Job Centre (ਖੁੱਲਣ ਦਾ ਸਮਾਂ:ਸੋਮਵਾਰ – ਸ਼ੁੱਕਰਵਾਰ ਸਵੇਰ 9:00 ਵਜੇ ਤੋਂ – ਸ਼ਾਮ 5:30 ਤੱਕ; ਸ਼ਨੀਵਾਰ ਸਵੇਰ 9:00 ਵਜੇ ਤੋਂ – ਦੁਪਿਹਰ 12:00 ਤੱਕ ; ਐਤਵਾਰ ਅਤੇ ਸਰਕਾਰੀ ਛੁੱਟੀ ਵਾਲੇ ਦਿਨ ਬੰਦ । ਪਤੇ ਅਤੇ ਟੈਲੀਫੋਨ ਨੰਬਰਾਂ ਵਾਸਤੇ ਹੇਠਾਂ ਦਿੱਤਾ ਟੇਬਲ ਦੇਖੋ). ਰਜਿਸਟਰੇਸ਼ਨ ਤੋਂ ਬਾਅਦ ਤੁਸੀਂ ਲੇਬਰ ਵਿਭਾਗ ਦੁਆਰਾ ਪੇਸ਼ ਰੁਜ਼ਗਾਰ ਸੇਵਾਵਾਂ ਦਾ ਆਨੰਦ ਮਾਣ ਸਕਦੇ ਹੋਂ ਜਿਨ੍ਹਾ ਵਿੱਚ ਸ਼ਾਲਮ ਹਨ:

  1. ਟੈਲੀਫੋਨ ਰੁਜ਼ਗਾਰ ਸਰਵਿਸ ਸੈਂਟਰ ਦੀਆਂ ਸੇਵਾਵਾਂ [ਟੈਲੀਫੋਨ ਹੋਟਲਾਈਨ : 29690888]
  2. ਰੁਜ਼ਗਾਰ ਸੇਵਾਵਾਂ ਜ਼ਿਲ੍ਹੇ ਰੁਜ਼ਗਾਰ ਕੇਂਦਰ ਦਿਆਂ
  3. ਆਪਣੀ ਨੌਕਰੀ ਦੀ ਖੋਜ ਵਿਧੀ ਨੂੰ ਸੰਭਾਲੋ ਆਪਣੇ ਰੈਜ਼ਿਊਮੇ ਬਣਾਓ/ ਅੱਪਲੋਡ ਕਰੋ ਅਤੇ ਨੌਕਰੀ ਚੇਤਾਵਨੀਆਂ ਲਈ ਸਮਰਥਨ ਦਿਉ ਆਦਿ ; ਅਤੇ
  4. ਮਾਲਕ ‘ਸਮੀਖਿਆ ਲਈ ਸਾਡੀ ਵੈਬਸਾਈਟ’ ਤੇ ਆਪਣੀ ਨੌਕਰੀ ਨਾਲ ਸਬੰਧਤ ਜਾਣਕਾਰੀ ਰੱਖੋ.

ਜੇਕਰ ਮਾਲਕ ਦੇ ਸੰਪਰਕ ਬਾਰੇ ਜਾਣਕਾਰੀ ਦਿੱਤੀ ਗਈ ਹੈ ਤਾਂ ਤੁਸੀਂ ਸਿੱਧਾ ਸੰਪਰਕ ਕਰ ਸਕਦੇ ਹੋ ਜਾਂ ਫਿਰ ਰੁਜਗਾਰ ਸੇਵਾ ਦੇ ਹੋਟਲਾਈਨ ਨੰਬਰ2969 0888 ਤੇ ਫੋਨ ਕਰ ਸਕਦੇ ਹੋ ਜਾਂ ਹਵਾਲੇ ਲਈ ਰੁਜਗਾਰ ਕੇਂਦਰ ਜਾਉ । ਜੇਕਰ ਓਨਲਾਈਨ ਐਪਲੀਕੇਸ਼ਨ ਸੰਭਵ ਹੈ ਤਾਂ ਤੁਸੀਂ ਅਰਜੀ ਦੇਣ ਲਈ ਵਿਭਾਗ ਦਾ ਓਨਲਾਈਨ ਸਿਸਟਮ ਵਰਤ ਸਕਦੇ ਹੋ।
ਅੱਗੇ, ਲੇਬਰ ਵਿਭਾਗ ਵੀ ਘੱਟ ਗਿਣਤੀ ਰੁਜ਼ਗਾਰ ਅਭਿਲਾਖੀ ਲਈ ਰੁਜ਼ਗਾਰ ਸੇਵਾਵਾਂ ਗਾਈਡ ਪ੍ਰਦਾਨ ਕਰਦਾ ਹੈ ।
ਹੋਰ ਜਾਣਕਾਰੀ ਲਈ, ਕਿਰਪਾ ਕਰਕੇ ਤੇ ਜਾਓ: http://www.jobs.gov.hk/1/0/WebForm/information/en/em/index.aspx